ਜ਼ਿਲ੍ਹੇ ‘ਚ 116 ਥਾਵਾਂ ‘ਤੇ 3000 ਤੋਂ ਵੱਧ ਲੋਕ ਸਿੱਖ ਰਹੇ ਹਨ ਯੋਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਸੀਐਮ ਦੀ ਯੋਗਸ਼ਾਲਾ”
ਜ਼ਿਲ੍ਹੇ ‘ਚ 116 ਥਾਵਾਂ ‘ਤੇ 3000 ਤੋਂ ਵੱਧ ਲੋਕ ਸਿੱਖ ਰਹੇ ਹਨ ਯੋਗ
ਰੂਪਨਗਰ, 05 ਜੂਨ: “ਸੀਐਮ ਦੀ ਯੋਗਸ਼ਾਲਾ” ਤਹਿਤ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸਿਹਤਮੰਦ ਤਬਦੀਲੀਆ ਲਿਆਉਣ ਲਈ ਅਪਣਾਇਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆ ਤੋਂ ਯੋਗ ਰਾਹੀਂ ਰਾਹਤ ਪਾਉਣ ‘ਚ ਮਦਦਗਾਰ ਸਾਬਿਤ ਹੋ ਰਿਹਾ ਹੈ। ਰੂਪਨਗਰ ਜ਼ਿਲ੍ਹੇ ਵਿੱਚ 116 ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਯੋਗ ਕਲਾਸਾ ਵਿੱਚ ਰੋਜ਼ਾਨਾ ਲਗਭਗ 3000 ਤੋਂ ਵੱਧ ਲੋਕ ਯੋਗ ਸਿੱਖਣ ਆਉਂਦੇ ਹਨ।
ਇਹ ਪ੍ਰਗਟਾਵਾ ਜ਼ਿਲ੍ਹਾ ਯੋਗ ਸੁਪਰਵਾਈਜ਼ਰ ਰੂਪਨਗਰ ਸੁਰਿੰਦਰ ਕੁਮਾਰ ਝਾਅ ਨੇ ਕੀਤਾ। ਸੁਰਿੰਦਰ ਕੁਮਾਰ ਨੇ ਕਿਹਾ ਕਿ ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬਿਹਤਰੀਨ ਉਪਾਅ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਲੋਕ ਜੋ ਸੀਐਮ ਦੀ ਯੋਗਸਾਲਾ ਵਿਚ ਯੋਗ ਅਭਿਆਸ ਕਰਨ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਰਾਹਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਜੋੜਾ ਦੇ ਦਰਦ, ਫਰੋਜ਼ਨ ਸ਼ੈਲਡਰ, ਸਾਹ ਸੰਬੰਧੀ, ਤਣਾਅ ਜਿਹੀਆ ਸਮੱਸਿਆਵਾ ਤੋਂ ਪੀੜਿਤ ਸਨ, ਯੋਗ ਕਰਨ ਨਾਲ ਰਾਹਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੋਗ ਨੂੰ ਜੀਵਨ ਦਾ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆ ਅਜਿਹੀਆ ਸਮੱਸਿਆਵਾ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਯੋਗ ਆਸਣਾਂ ਤੇ ਅਭਿਆਸ ਨਾਲ ਹੀ ਬਿਮਾਰੀਆ ਤੋਂ ਛੁਟਕਾਰਾ ਪਾ ਸਕਦੇ ਹਾਂ।
ਜ਼ਿਲ੍ਹਾ ਯੋਗ ਸੁਪਰਵਾਈਜ਼ਰ ਅਨੁਸਾਰ “ਸੀਐਮ ਦੀ ਯੋਗਸ਼ਾਲਾ” ਉਨ੍ਹਾਂ ਹਜ਼ਾਰਾ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਆਈ ਹੈ ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗ ਕਲਾਸ ਲਈ ਕੋਈ ਫੀਸ ਨਹੀ ਲਈ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀਐਮ ਦੀ ਯੋਗਸ਼ਾਲਾ ਪੋਰਟਲ ‘ਤੇ ਜਾ ਕੇ ਅਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।