ਜ਼ਿਲ੍ਹਾ ਰੂਪਨਗਰ ਵਿਖੇ 9 ਹੋਰ ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਦੀ ਹੋਵੇਗੀ ਨਿਯੁਕਤੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਰੂਪਨਗਰ ਵਿਖੇ 9 ਹੋਰ ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਦੀ ਹੋਵੇਗੀ ਨਿਯੁਕਤੀ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਅੱਜ 10 ਵਜੇ ਹੋਵੇਗੀ ਇੰਟਰਵਿਊ
ਰੂਪਨਗਰ, 21 ਮਈ: ਜ਼ਿਲ੍ਹਾ ਰੂਪਨਗਰ ਵਿਖੇ ਪੰਜਾਬ ਸਰਕਾਰ ਵਲੋਂ ਆਯੂਸਮਾਨ ਆਰੋਗਿਆ ਕੇਂਦਰ, ਨੈਸ਼ਨਲ ਆਯੂਸ਼ ਮਿਸ਼ਨ (ਐਨ.ਏ.ਐਮ) ਤਹਿਤ ਜ਼ਿਲ੍ਹਾ ਰੂਪਨਗਰ ਵਿਖੇ 9 ਪਾਰਟ ਟਾਇਮ ਯੋਗਾ ਇੰਸਟਰੱਕਟਰਜ਼, ਜਿਨ੍ਹਾਂ ਵਿਚ 7 ਮੇਲ ਅਤੇ 2 ਫੀਮੇਲ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਪਾਰਟ ਟਾਈਮ ਤੌਰ ਤੇ ਨਿਯੁਕਤੀ ਕੀਤੀ ਜਾਣੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਰੂਪਨਗਰ ਡਾ. ਜੋਤੀ ਬੱਬਰ ਨੇ ਦੱਸਿਆ ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਦੀਆਂ 9 ਖਾਲੀ ਪਈਆਂ ਅਸਾਮੀਆਂ ਜਿਵੇਂ ਆਯੂਸ਼ਮਾਨ ਆਰੋਗਿਆ ਕੇਂਦਰ ਹਰੀਪੁਰ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਭਨੂਪਲੀ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਬਮਨਾੜਾ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਤਲਵਾੜਾ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਮੱਸੇਵਾਲ ਵਿਖੇ 1 ਮੇਲ ਅਤੇ 1 ਫੀਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਭੰਬੋਰ ਸਾਹਿਬ ਵਿਖੇ 1 ਮੇਲ ਅਤੇ 1 ਫੀਮੇਲ ਇੰਸਟਰੱਕਟਰਜ਼ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਅੱਜ 22 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲੀ ਪਈਆਂ ਅਸਾਮੀਆਂ ਦੀ ਡਾਇਰੈਕਟਰ ਆਯੁਰਵੈਦਾ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਸ਼ਰਤਾਂ ਦੇ ਆਧਾਰ ਤੇ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਯੋਗਾ ਇੰਸਟਰੱਕਟਰਜ਼ ਰੱਖਣ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਜਿਵੇਂ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ ਪਾਸ ਹੋਣਾ ਚਾਹੀਦਾ ਹੈ, ਉਮੀਦਵਾਰ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਹੋਣਾ ਚਾਹੀਦਾ ਹੈ, ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਯੋਗਾ ਵਿੱਚ ਸਰਟੀਫਿਕੇਟ/ ਡਿਪਲੋਮਾ/ਡਿਗਰੀ ਜਾਂ ਕਿਸੇ ਯੋਗਾ ਦੀ ਸੰਸਥਾ ਤੋਂ ਘੱਟੋਂ ਘੱਟ 5 ਸਾਲ ਦਾ ਤਜਰਥਾ ਸਰਟੀਫਿਕੇਟ ਹੋਣਾ ਚਾਹੀਦਾ ਹੈ, ਉਮੀਦਵਾਰ ਦੀ ਉਮਰ ਮਿਤੀ 01 ਜਨਵਰੀ 2025 ਨੂੰ 20 ਤੋਂ 45 ਸਾਲ ਵਿਚਕਾਰ ਹੋਣੀ ਚਾਹੀਦੀ ਹੈ, ਸਿਵਲ ਸਰਜਨ ਦੁਆਰਾ ਜਾਰੀ ਮੈਡੀਕਲ ਸਰਟੀਫਿਕੇਟ ਅਨੁਸਾਰ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਕੰਮ ਤੇ ਮਾਣ ਭੱਤਾ ਪ੍ਰਤੀ ਸੈਸ਼ਨ 250 ਰੁਪਏ ਦਾ ਫਿਕਸਡ ਮਾਣ ਭੱਤਾ ਦਿੱਤਾ ਜਾਵੇਗਾ। ਜਿਸ ਵਿੱਚ ਮੇਲ ਯੋਗਾ ਇੰਸਟਰੱਕਟਰਜ਼ ਨੂੰ 1 ਮਹੀਨੇ ਵਿਚ ਕੁੱਲ 32 ਯੋਗਾ ਸੈਸ਼ਨ ਤੇ ਫੀਮੇਲ ਯੋਗਾ ਇੰਸਟਰੱਕਟਰਜ਼ ਨੂੰ 1 ਮਹੀਨੇ ਵਿਚ ਕੁੱਲ 20 ਯੋਗਾ ਸੈਸ਼ਨ ਲਗਾਉਣੇ ਹੋਣਗੇ। ਚੁਣੇ ਗਏ ਯੋਗਾ ਇੰਸਟਰੱਕਟਰਜ਼ ਨੂੰ ਟਰੇਨਿੰਗ ਦਿੱਤੀ ਜਾਵੇਗੀ, ਬਾਰ੍ਹਵੀਂ ਪਾਸ ਚੁਣੇ ਜਾਣ ਵਾਲੇ ਉਮੀਦਵਾਰ, ਜਿਨ੍ਹਾਂ ਕੋਲ ਯੋਗਾ ਵਿਚ ਕੋਈ ਮਾਨਤਾ ਪ੍ਰਾਪਤ ਸੰਸਥਾ ਤੋਂ ਸਰਟੀਫਿਕੇਟ/ਡਿਗਰੀ/ਡਿਪਲੋਮਾ ਆਦਿ ਨਹੀਂ ਹੈ, ਉਨ੍ਹਾਂ ਨੂੰ ਇੱਕ ਸੰਸਥਾਗਤ ਪ੍ਰਬੰਧ ਵਿੱਚ ਯੋਗ ਪਾਠਕਰਮ ਵਿੱਚ ਟਰੇਨਿੰਗ ਦਿੱਤੀ ਜਾਵੇਗੀ, ਪਰ ਯੋਗਾ ਟਰੇਨਿੰਗ ਦੌਰਾਨ ਯੋਗਾ ਇੰਸਟਰੱਕਟਰਜ਼ ਨੂੰ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰ: 7986680258 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ।