ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਗਈ ਫੋਗਿੰਗ
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਗਈ ਫੋਗਿੰਗ
ਰੂਪਨਗਰ, 02 ਨਵੰਬਰ :
ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਫੋਗਿੰਗ ਕਰਵਾਈ ਗਈ।
ਸਿਹਤ ਵਿਭਾਗ ਦੇ ਕਰਮਚਾਰੀ ਫੋਗਿੰਗ ਦੇ ਨਾਲ ਨਾਲ ਲੋਕਾਂ ਨੂੰ ਡੇਂਗੂ ਮੱਛਰਾਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਅਤੇ ਘਰਾਂ/ਦਫਤਰਾਂ ਦੇ ਅੰਦਰ ਪਾਣੀ ਭਰਨ ਵਾਲੀ ਚੀਜਾਂ ਅਤੇ ਸਥਾਨਾਂ ਬਾਰੇ ਜਾਨਕਾਰੀ ਦਿੱਤੀ। ਡੇਂਗੂ ਦੇ ਮੱਛਰ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫਾਈ ਰੱਖਣ ਅਤੇ ਗਮਲਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ, ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ, ਹਫ਼ਤੇ ਵਿੱਚ ਕੂਲਰ ਅਤੇ ਗਮਲਿਆਂ ਨੂੰ ਇੱਕ ਵਾਰੀ ਖਾਲੀ ਕਰਕੇ ਸੁਕਾਇਆ ਜਾਵੇ, ਕੱਪੜੇ ਅਜਿਹੇ ਪਹਿਨੋ ਜਿਸ ਵਿੱਚ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ, ਮੱਛਰ ਮਾਰਨ ਵਾਲੇ ਯੰਤਰਾਂ ਅਤੇ ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਐਮ.ਪੀ.ਐਚ.ਡਬਲਿਊ ਸ. ਗੁਰਵਿੰਦਰ ਸਿੰਘ ਤੇ ਸ. ਜਸਵੰਤ ਸਿੰਘ, ਬਰੀਡਿੰਗ ਚੈਕਰ ਸ. ਅਮਨਜੋਤ ਸਿੰਘ ਤੇ ਸ਼੍ਰੀ ਅਰੁਣ ਕੁਮਾਰ ਹਾਜ਼ਰ ਸਨ।