ਬੰਦ ਕਰੋ

ਜਸਟਿਸ ਅਵਨੀਸ਼ ਝਿੰਗਨ ਦੁਆਰਾ ਜਿਲ੍ਹਾ ਜੇਲ੍ਹ ਰੂਪਨਗਰ ਦਾ ਕੀਤਾ ਗਿਆ ਦੌਰਾ

ਪ੍ਰਕਾਸ਼ਨ ਦੀ ਮਿਤੀ : 05/11/2022
Justice Avneesh Jhingan visits District Jail Rupnagar visited

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਰੂਪਨਗਰ

ਜਸਟਿਸ ਅਵਨੀਸ਼ ਝਿੰਗਨ ਦੁਆਰਾ ਜਿਲ੍ਹਾ ਜੇਲ੍ਹ ਰੂਪਨਗਰ ਦਾ ਕੀਤਾ ਗਿਆ ਦੌਰਾ

ਰੂਪਨਗਰ, 5 ਨਵੰਬਰ: ਅੱਜ ਜਸਟਿਸ ਅਵਨੀਸ਼ ਝਿੰਗਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ (ਪ੍ਰਸ਼ਾਸਨਿਕ ਜੱਜ, ਰੂਪਨਗਰ ਸੈਸ਼ਨ ਡਿਵੀਜਨ) ਦੁਆਰਾ ਜਿਲ੍ਹਾ ਜੇਲ੍ਹ ਰੂਪਨਗਰ ਦਾ ਦੌਰਾ ਕੀਤਾ ਗਿਆ।

ਇਸ ਦੌਰੇ ਦੌਰਾਨ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚਲਾਈ ਜਾ ਰਹੀ “ਹੱਕ ਹਮਾਰਾ ਭੀ ਤੋ ਹੈ” ਮੁਹਿੰਮ ਤਹਿਤ ਮਾਣਯੋਗ ਜਸਟਿਸ ਅਵਨੀਸ਼ ਝਿੰਗਨ ਵੱਲੋਂ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਤੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਕਾਰਡ ਵੰਡੇ ਗਏ ਜਿਨ੍ਹਾਂ ਤੇ ਉਨ੍ਹਾਂ ਦੇ ਕੇਸਾਂ ਦੀ ਸਾਰੀ ਜਾਣਕਾਰੀ ਉਪਲੱਬਧ ਹੈ।

ਇਸ ਤੋਂ ਇਲਾਵਾ ਉਹਨਾ ਨੇ ਜੇਲ ਦਾ ਦੌਰਾ ਕੀਤਾ ਅਤੇ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨੂੰ ਮੌਕੇ ਤੇ ਹੱਲ ਕਰਨ ਲਈ ਜੇਲ ਪ੍ਰਸਾਸ਼ਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕੈਦੀਆਂ ਨੂੰ ਅਪੀਲ ਦੇ ਹੱਕ ਬਾਰੇ ਜਾਣਕਾਰੀ ਦੇਣ ਲਈ ਉਹ ਖੁਦ ਬੈਰਕਾਂ ਵਿੱਚ ਗਏ ਨਾਲ ਹੀ ਬੰਦੀਆਂ ਨੂੰ ਵਿਸਥਾਰਪੂਰਵਰ ਸੰਬੋਧਨ ਕੀਤਾ। ਉਹਨਾਂ ਨੇ ਜੇਲ ਵਿੱਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ।

ਇਸ ਮੌਕੇ ਉਨਾਂ ਜੇਲ ਪ੍ਰਸਾਸ਼ਨ ਨੂੰ ਹਦਾਇਤ ਦਿੱਤੀ ਕਿ ਅਗਰ ਕੋਈ ਵੀ ਬੰਦੀ ਕਾਨੂੰਨੀ ਸਹਾਇਤਾ ਚਾਹੁੰਦੇ ਹੈ ਤਾਂ ਮਾਮਲਾ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨਾਂ ਨੇ ਵਿਸ਼ੇਸ਼ ਤੌਰ ਤੇ ਜੇਲ ਵਿੱਚ ਬਣੇ ਹਸਪਤਾਲ ਦਾ ਦੌਰਾ ਕੀਤਾ ਅਤੇ ਬਿਮਾਰ ਬੰਦੀਆਂ ਦੀ ਸਿਹਤ ਦਾ ਜਾਇਜਾ ਲਿਆ। ਇਸ ਮੌਕੇ ਤੇ ਸੈਸ਼ਨ ਡਿਵੀਜ਼ਨ ਦੇ ਜੱਜ ਸਾਹਿਬਾਨ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਇਲਾਵਾ, ਐੱਸ. ਪੀ., ਐੱਸ.ਡੀ.ਐੱਮ ਰੂਪਨਗਰ, ਅਤੇ ਡਿਪਟੀ ਸੁਪਰਡੈਂਟ ਜੇਲ ਵੀ ਹਾਜਰ ਸਨ।