ਬੰਦ ਕਰੋ

ਜਰੂਰਤਮੰਦਾਂ ਨੂੰ ਵੰਡੇ ਜਾ ਰਹੇ ਨੇ ਫੂਡ ਪੈਕਟਸ – ਪ੍ਰੈਸ ਨੋਟ ਮਿਤੀ 30-03-2020

ਪ੍ਰਕਾਸ਼ਨ ਦੀ ਮਿਤੀ : 30/03/2020
Food distribution inspection.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 30 ਮਾਰਚ 2020

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈੱਡ ਕਰਾਸ ਸੋਸਾਇਟੀ ਅਤੇ ਰਾਧਾ ਸੁਵਾਮੀ ਸਤਸੰਗ ਬਿਆਸ ਰੂਪਨਗਰ ਦੇ ਸਹਿਯੋਗ ਨਾਲ ਹਰ ਰੋਜ਼ 7 ਹਜ਼ਾਰ ਜਰੂਰਤਮੰਦਾਂ ਨੂੰ ਵੰਡੇ ਜਾ ਰਹੇ ਨੇ ਫੂਡ ਪੈਕਟਸ

ਡਿਪਟੀ ਕਮਿਸ਼ਨਰ ਨੇ ਰਾਧਾ ਸੁਵਾਮੀ ਸਤਸੰਗ ਬਿਆਸ ਰੂਪਨਗਰ ਅਤੇ ਸਾਂਝੀ ਰਸੋਈ ਵਿਖੇ ਤਿਆਰ ਕੀਤੇ ਜਾ ਰਹੇ ਖਾਣੇ ਸਬੰਧੀ ਪਹੁੰਚ ਕੇ ਲਈ ਜਾਣਕਾਰੀ

ਰੂਪਨਗਰ, 29 ਮਾਰਚ – ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਅਤੇ ਰੈੱਡ ਕਰਾਸ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਵਿਖੇ ਕਰਫਿਊ ਦੌਰਾਨ ਵੰਡਣ ਲਈ ਬਣਾਏ ਜਾ ਰਹੇ ਖਾਣੇ ਸਬੰਧੀ ਪਹੁੰਚ ਕੇ ਜਾਣਕਾਰੀ ਹਾਸਿਲ ਕੀਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਅਤੇ ਰੈੱਡ ਕਰਾਂਸ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਦੇ ਸਹਿਯੋਗ ਨਾਲ ਹਰ ਰੋਜ਼ 7000 ਦੇ ਕਰੀਬ ਫੂਡ ਪੈਕਟਸ ਤਿਆਰ ਕਰ ਜ਼ਰੂਰਤਮੰਦਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਵੱਲੋਂ ਹੁਣ ਤੱਕ 10 ਹਜ਼ਾਰ ਦੇ ਕਰੀਬ ਪੈਕਟਸ ਵੰਡੇ ਜਾ ਚੁੱਕੇ ਹਨ। ਰਾਧਾ ਸੁਆਮੀ ਸੰਤਸੰਗ ਬਿਆਸ ਰੂਪਨਗਰ ਦੀ ਰਸੋਈ ਘਰ ਵਿਖੇ 100 ਦੇ ਕਰੀਬ ਸੇਵਾਦਾਰਾਂ ਵੱਲੋਂ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਇਹ ਖਾਣਾ ਰੂਪਨਗਰ ਅਤੇ ਪੁਲਿਸ ਵਿਭਾਗ ਰਾਹੀ ਮੋਰਿੰਡੇ ਵਿਖੇ ਜਰੂਰਤਮੰਦਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਬਸੰਤ ਨਗਰ, ਝੁਗੀਆਂ ਹਸਪਤਾਲ, ਕੁਸ਼ਟ ਆਸ਼ਰਮ, ਨੇੜੇ ਨਿਰਕਾਰੀ ਸੰਤਸੰਗ ਭਵਨ ਝੁਗੀਆਂ, ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਨੇੜੇ ਸਿਵਲ ਹਸਪਤਾਲ, ਸਦਾਬਰਤ ਮੁਹੱਲਾ, ਕਾਲਜ ਹੋਸਟਲ, ਮਾਧੂਦਾਸ ਕਲੋਨੀ, ਪੁਰਖਾਲੀ ਅੱਡੇ, ਸ਼ੇਖਾਂ ਮਹੁੱਲਾ, ਕ੍ਰਿਸ਼ਨਾ ਨਗਰ, ਝੂਝਾਰ ਸਿੰਘ ਨਗਰ ਸਮੇਤ ਸਲੱਮ ਖੇਤਰ ਦੇ ਵਿੱਚ ਜਰੂਰਤਮੰਦਾ ਨੂੰ ਇਹ ਮੁਫਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਸਬ ਡਵੀਜ਼ਨ ਮੋਰਿੰਡਾ, ਨੰਗਲ , ਸ਼੍ਰੀ ਚਮਕੌਰ ਸਾਹਿਬ ਵਿਖੇ ਵੀ ਆਟਾ-ਦਾਲ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।