ਛੁੱਟੀ ਦਾ ਲੁਤਫ਼ ਲੈਂਦਿਆਂ ਜ਼ਿਲ੍ਹਾ ਵਾਸੀਆਂ ਵੱਲੋਂ ਮੇਲੇ ਦਾ ਭਰਪੂਰ ਆਨੰਦ ਮਾਣਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਛੁੱਟੀ ਦਾ ਲੁਤਫ਼ ਲੈਂਦਿਆਂ ਜ਼ਿਲ੍ਹਾ ਵਾਸੀਆਂ ਵੱਲੋਂ ਮੇਲੇ ਦਾ ਭਰਪੂਰ ਆਨੰਦ ਮਾਣਿਆ
ਸਟਾਲਾਂ ਅਤੇ ਬੱਚਿਆਂ ਦੇ ਝੂਲਿਆਂ ਤੇ ਵੀ ਜ਼ਿਲ੍ਹਾ ਵਾਸੀਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ
ਰੂਪਨਗਰ, 15 ਜਨਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਸੁਸਾਇਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਦੇ ਚੌਥੇ ਦਿਨ 15 ਜਨਵਰੀ ਦਿਨ ਐਤਵਾਰ ਨੂੰ ਜ਼ਿਲ੍ਹਾ ਵਾਸੀਆਂ ਵਲੋਂ ਭਰਵੀਂ ਗਿਣਤੀ ‘ਚ ਛੁੱਟੀ ਦਾ ਲੁਤਫ਼ ਲੈਂਦਿਆਂ ਮੇਲੇ ਦਾ ਭਰਪੂਰ ਆਨੰਦ ਮਾਣਿਆ ਗਿਆ।
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਛੁੱਟੀ ਵਾਲੇ ਦਿਨ ਵੀ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਗਈ ਅਤੇ ਰੈੱਡ ਕਰਾਸ ਦੇ ਲੱਗੇ ਸਟਾਲ ਤੇ ਹਾਜਰੀ ਲਗਵਾ ਕੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ।
ਜ਼ਿਲ੍ਹਾ ਵਾਸੀਆਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਮੇਲੇ ਜੋ ਕਿ ਪਹਿਲਾ ਸਿਰਫ਼ ਤਿੰਨ ਦਿਨਾਂ ਦਾ ਦੀ ਵਧਾ ਕੇ ਛੇ ਦਿਨ ਦਾ ਕਰ ਦਿੱਤਾ ਗਿਆ ਅਤੇ ਹੁਣ ਇਸ ਮੇਲੇ ਨੂੰ 17 ਜਨਵਰੀ ਦਿਨ ਮੰਗਲਵਾਰ ਤੱਕ ਵਧਾ ਦਿੱਤਾ ਗਿਆ ਹੈ।
ਸਟਾਲਾਂ ਅਤੇ ਬੱਚਿਆਂ ਦੇ ਝੂਲਿਆਂ ਤੇ ਵੀ ਜ਼ਿਲ੍ਹਾ ਵਾਸੀਆਂ ਦਾ ਭਰਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਇਸ ਮੇਲੇ ਵਿੱਚ 6 ਹੈਂਡੀ ਕਰਾਫਟ, 7 ਖਾਣ ਪੀਣ ਦੇ ਸਟਾਲ, 5 ਬੈਂਕਾਂ ਦੇ ਸਟਾਲ, 2 ਵੱਖ-ਵੱਖ ਕਾਲਜਾਂ ਦੇ ਸਟਾਲ, ਖਿਡੌਣਿਆਂ ਵਾਲੇ 5 ਸਟਾਲ ਲਗਾਏ ਗਏ ਹਨ ਜਦਕਿ ਇਸ ਤੋਂ ਇਲਾਵਾ ਅੱਜ ਅਲੱਗ-ਅਲੱਗ ਫੂਡ ਸਟਾਲ, ਸ਼ਾਪਿੰਗ ਸਟਾਲ, ਝੂਲੇ ਅਤੇ ਫਨ ਫੇਅਰ ਗੇਮ ਦੀ ਗਿਣਤੀ ਵਧਾਈ ਗਈ ਜਿਸ ਨਾਲ ਲੋਕਾਂ ਦੀ ਭਰਵੀਂ ਆਮਦ ਦੇਖਣ ਨੂੰ ਮਿਲੀ।