ਗੁਰੂ ਨਾਨਕ ਗੱਤਕਾ ਅਕੈਡਮੀ ਲੋਦੀਮਾਜਰਾ ਨੇ ਕੀਤਾ ਓਵਰਆਲ ਟਰਾਫੀ ਉੱਤੇ ਕਬਜਾ

ਗੁਰੂ ਨਾਨਕ ਗੱਤਕਾ ਅਕੈਡਮੀ ਲੋਦੀਮਾਜਰਾ ਨੇ ਕੀਤਾ ਓਵਰਆਲ ਟਰਾਫੀ ਉੱਤੇ ਕਬਜਾ
ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਕਰਵਾਇਆ ਜ਼ਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ
ਰੂਪਨਗਰ, 12 ਅਗਸਤ: ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ ਵਿੱਚ ਗੁਰੂ ਨਾਨਕ ਗੱਤਕਾ ਅਕੈਡਮੀ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫੀ ਲੜਕਿਆਂ ਆਪਣੇ ਨਾਮ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਅਕੈਡਮੀ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਤੇ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿੱਖੇ ਜ਼ਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆ ਵਿੱਚ ਅਕੈਡਮੀ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਫਰੀ ਸੋਟੀ ਟੀਮ 14 ਸਾਲ ਲੜਕੀਆ ਵਿੱਚ ਗੁਰੂ ਨਾਨਕ ਗੱਤਕਾ ਅਕੈਡਮੀ ਲੋਧੀਮਾਜਰਾ ਨੇ ਪਹਿਲਾ, ਫਰੀ ਸੋਟੀ 14 ਸਾਲ ਲੜਕੀਆ ਵਿਅਕਤੀਗਤ ਵਿੱਚ ਪਹਿਲਾ, ਸਿੰਗਲ ਸੋਟੀ 14 ਸਾਲ ਵਿਅਕਤੀਗਤ ਵਿੱਚ ਦੂਜਾ ,
ਸਿੰਗਲ ਸੋਟੀ ਵਿਅਕਤੀਗਤ 17 ਸਾਲ ਵਿੱਚ ਤੀਜਾ , ਸਿੰਗਲ ਸੋਟੀ ਵਿਅਕਤੀਗਤ 19 ਸਾਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿੱਚ 14 ਸਾਲ ਫਰੀ ਸੋਟੀ ਟੀਮ ਅਤੇ ਫਰੀ ਸੋਟੀ ਵਿਅਕਤੀਗਤ ਵਿੱਚ ਤੀਜਾ ਸਥਾਨ, 17 ਸਾਲ ਸਿੰਗਲ ਸੋਟੀ ਟੀਮ ਵਿੱਚ ਤੀਜਾ, 17 ਸਾਲ ਫਰੀ ਸੋਟੀ ਟੀਮ ਅਤੇ ਫਰੀ ਸੋਟੀ ਵਿਅਕਤੀਗਤ ਵਿੱਚ ਪਹਿਲਾ, 19 ਸਾਲ ਫਰੀ ਸੋਟੀ ਵਿਅਕਤੀਗਤ ਵਿੱਚ ਦੂਜਾ, 19 ਸਾਲ ਸਿੰਗਲ ਸੋਟੀ ਵਿਅਕਤੀਗਤ ਵਿੱਚ ਤੀਜਾ ਸਥਾਨ ਅਤੇ 19 ਸਾਲ ਸਿੰਗਲ ਸੋਟੀ ਟੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ‘ਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਗੁਰਬਚਨ ਸਿੰਘ, ਪਿ੍ੰਸੀਪਲ ਹਰਦੀਪ ਸਿੰਘ, ਅਕੈਡਮੀ ਇੰਚਾਰਜ ਜਸਪ੍ਰੀਤ ਸਿੰਘ ਅਤੇ ਗੱਤਕਾ ਕੋਚ ਗੁਰਵਿੰਦਰ ਸਿੰਘ ਘਨੌਲੀ ਹਾਜ਼ਰ ਸਨ।