• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਖੋ-ਖੋ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ

ਪ੍ਰਕਾਸ਼ਨ ਦੀ ਮਿਤੀ : 23/08/2025
Kho-Kho competition concludes at Nehru Stadium, Rupnagar, leaving unforgettable memories

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

69ਵੀਆਂ ਜ਼ਿਲ੍ਹਾ ਸਕੂਲ ਖੇਡਾਂ

ਖੋ-ਖੋ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ

ਰੂਪਨਗਰ, 23 ਅਗਸਤ: 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਖੋ-ਖੋ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਖੋ-ਖੋ ਖੇਡ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਨਵੀਨਰ ਪ੍ਰਿੰਸੀਪਲ ਸੰਗੀਤਾ ਰਾਣੀ ਅਤੇ ਉਪ ਕਨਵੀਨਰ ਡੀ.ਪੀ.ਈ. ਪਰਮਜੀਤ ਸਿੰਘ ਦੀ ਦੇਖ- ਰੇਖ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ ਹੋ ਗਏ।

ਅੱਜ ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਰੂਪਨਗਰ ਸ਼ਰਨਜੀਤ ਕੌਰ ਨੇ ਉਚੇਚੇ ਤੌਰ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ, ਇਸ ਮੌਕੇ ਉਨ੍ਹਾਂ ਨਾਲ ਡੀ.ਪੀ.ਈ. ਮਨਜਿੰਦਰ ਸਿੰਘ ਵੀ ਹਾਜ਼ਰ ਸਨ।

ਅੱਜ ਦੇ ਦਿਨ ਅੰਡਰ-14,17,19 ਸਾਲ ਲੜਕਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਟੇਟ ਐਵਾਰਡੀ ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਅੰਡਰ -14 ਸਾਲ ਲੜਕਿਆਂ ਵਿੱਚ ਮੋਰਿੰਡਾ ਜ਼ੋਨ ਨੇ ਪਹਿਲਾ ਸਥਾਨ, ਸ੍ਰੀ ਅਨੰਦਪੁਰ ਸਾਹਿਬ ਜ਼ੋਨ ਨੇ ਦੂਜਾ ਅਤੇ ਨੁਰਪੁਰਬੇਦੀ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ -17 ਸਾਲ ਲੜਕਿਆਂ ਵਿੱਚ ਮੋਰਿੰਡਾ ਜ਼ੋਨ ਨੇ ਪਹਿਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਨੇ ਦੂਜਾ ਸਥਾਨ ਅਤੇ ਸ੍ਰੀ ਚਮਕੌਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ -19 ਸਾਲ ਲੜਕਿਆਂ ਵਿੱਚ ਨੁਰਪੁਰਬੇੜੀ ਜ਼ੋਨ ਨੇ ਪਹਿਲਾ ਅਤੇ ਭਲਾਣ ਨੇ ਦੂਜਾ ਸਥਾਨ ਅਤੇ ਸ੍ਰੀ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।

ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗੁਰਤੇਜ ਸਿੰਘ, ਮਨਪ੍ਰੀਤ ਸਿੰਘ, ਸਤਵੰਤ ਕੌਰ, ਗੁਰਦਰਸ਼ਨ ਕੌਰ, ਗੁਰਪ੍ਰੀਤ ਕੌਰ, ਵਿਜੈ ਕੁਮਾਰ, ਸਤਨਾਮ ਸਿੰਘ, ਚਰਨਜੀਤ ਕੌਰ, ਨੀਲਮ ਕੁਮਾਰੀ, ਇੰਦਰਜੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੇ ਵਡਮੁੱਲਾ ਯੋਗਦਾਨ ਪਾਇਆ।