ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ -2023 ਸੀਜ਼ਨ 2: ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਦਿਲਚਸਪ ਮੁਕਾਬਲੇ

ਪ੍ਰਕਾਸ਼ਨ ਦੀ ਮਿਤੀ : 28/09/2023
Games Watan Punjab - 2023 Season 2: Exciting contests on the third day of district level games

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ -2023 ਸੀਜ਼ਨ 2: ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਦਿਲਚਸਪ ਮੁਕਾਬਲੇ

ਰੂਪਨਗਰ, 28 ਸਤੰਬਰ: ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਤੀਜੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17 ਅਤੇ ਅੰਡਰ 21 ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ ਵਿੱਚ ਹਿੱਸਾ ਲਿਆ। ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ। ਤੀਜੇ ਦਿਨ ਦੇ ਮੁਕਾਬਲਿਆਂ ਵਿਚ ਵਿਸ਼ੇਸ਼ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਰਦੀਪ ਸਿੰਘ ਗੁਜਰਾਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਵੀ ਹਾਜ਼ਰੀ ਲਗਵਾਈ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੂਪੇਸ਼ ਕੁਮਾਰ ਬੇਗੜਾ ਦੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਹਰ ਉਮਰ ਦੀ ਪੀੜੀ ਵੱਧ-ਚੜ ਕੇ ਹਿੱਸਾ ਲੈ ਰਹੀਆਂ ਹਨ।ਇਹ ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ।ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਆਪਣੀ ਛੁਪੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਬਹੁਤ ਵੱਧਿਆ ਭੋਜਨ ਅਤੇ ਚਾਹ ਪਾਣੀ ਵੀ ਪ੍ਰਬੰਧ ਕੀਤਾ ਗਿਆ ਹੈ । ਇਸ ਮੌਕੇ ਸਿਵਲ ਹਸਪਤਾਲ ਦੀ ਡਾਕਟਰਾਂ ਦੀ ਟੀਮ ਡਾਕਟਰ ਅਕਸ਼ਿਤਾ ਜੈਨ, ਡਾਕਟਰ ਦਿਸ਼ਾਂਤ ਸ਼ਰਮਾ, ਸ਼੍ਰੀ ਨਰਿੰਦਰ ਕੁਮਾਰ, ਮਿਸ ਤਰਨਜੋਤ ਕੌਰ ਅਤੇ ਮਿਸ ਸੁਖਪ੍ਰੀਤ ਕੌਰ ਵੀ ਪੂਰੀ ਤਨਦੇਹੀ ਹਾਲ ਆਪਣੀ ਸੇਵਾਵਾ ਨਿਭਾਹ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਓਵਰਆਲ ਇੰਚਾਰਜ ਭੀਮ ਰਾਓ, ਸ਼੍ਰੀਮਤੀ ਸਰਨਜੀਤ ਕੌਰ ਜਿਲਾ ਖੇਡ ਕੋਆਰਡੀਨੇਟਰ, ਸ਼੍ਰੀਮਤੀ ਹਰਪ੍ਰੀਤ ਕੌਰ, ਸ੍ਰੀ ਵਰਿµਦਰ ਸਿੰਘ, ਸ੍ਰੀ ਕਰਨੈਲ ਸਿੰਘ ਅਤੇ ਮੀਡੀਆਂ ਇੰਚਾਰਜ ਮਨਜਿੰਦਰ ਸਿੰਘ ਚੱਕਲ ਦੱਸਿਆ ਕਿ ਅੰਡਰ 17 (ਲੜਕਿਆਂ) ਵਿਚ 100 ਮੀਟਰ ਦੌੜ ਵਿੱਚ ਮਾਨਵ ਨੇ ਪਹਿਲਾ ਸਥਾਨ, ਰਾਹੁਲ ਸ਼ਰਮਾ ਨੇ ਦੂਸਰਾ ਸਥਾਨ ਅਤੇ ਕਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ। ਇਸੀ ਵਰਗ ਦੀਆਂ ਲੜਕੀਆਂ ਵਿੱਚ 100 ਮੀਟਰ ਵਿੱਚ ਚਨਵਿਸ਼ ਕੌਰ ਨੇ ਪਹਿਲਾ ਸਥਾਨ, ਪ੍ਰਭਸਿਮਰਤ ਕੌਰ ਨੇ ਦੂਸਰਾ ਸਥਾਨ ਅਤੇ ਭੁਪਿੰਦਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ ਵਿੱਚ 200 ਮੀਟਰ ਦੌੜ ਵਿੱਚ ਮਾਨਵ ਨੇ ਪਹਿਲਾ ਸਥਾਨ, ਜਗਜੀਤ ਸਿੰਘ ਨੇ ਦੂਸਰਾ ਸਥਾਨ ਅਤੇ ਲਖਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ। ਇਸੀ ਵਰਗ ਦੀਆਂ ਲੜਕੀਆਂ ਵਿੱਚ 200 ਮੀਟਰ ਵਿੱਚ ਸਿਮਰਨ ਅਟਵਾਲ ਨੇ ਪਹਿਲਾ ਸਥਾਨ, ਪ੍ਰਭਸਿਮਰਤ ਕੌਰ ਨੇ ਦੂਸਰਾ ਸਥਾਨ ਅਤੇ ਕਰਿਸ਼ਮਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 17 ਲੜਕਿਆਂ ਵਿੱਚ 400 ਮੀਟਰ ਹਾਡਲ ਦੌੜ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਰਦੀਪ ਸਿੰਘ ਨੇ ਦੂਸਰਾ ਸਥਾਨ ਸੁਖਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੀ ਵਰਗ ਦੀਆਂ ਲੜਕੀਆਂ ‘ਚ 400 ਮੀਟਰ ਹਾਰਡਲ ਦੌੜ ਵਿੱਚ ਭਾਵਨਾ ਰਾਣੀ ਨੇ ਪਹਿਲਾ ਸਥਾਨ ਭੂਮਿਕਾ ਨੇ ਦੂਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕਿਆਂ ਵਿੱਚ ਹੈਮਰ ਥ੍ਰੋ ਵਿਚ ਸਹਜ ਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕਿਆਂ ਵਿੱਚ ਚੈਸ ਖੇਡ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਚੈਸ ਟੀਟਨ ਦੀ ਟੀਮ ਨੇ ਦੂਸਰਾ ਸਥਾਨ ਅਤੇ ਸੈਂਟ ਕਾਰਲ ਪਬਲਿਕ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀ ਲੜਕੀਆਂ ਵਿੱਚ ਦਾਮਨੀ ਨੇ ਪਹਿਲਾ ਸਥਾਨ ਮਹਿਕਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਅਣਜਾਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ 400 ਮੀਟਰ ਦੌੜ ਵਿੱਚ ਜਗਜੀਤ ਸਿੰਘ ਨੇ ਪਹਿਲਾ ਸਥਾਨ, ਅਰਸ਼ਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ 400 ਮੀਟਰ ਵਿੱਚ ਚਨ ਇਸ ਸੀਮਾ ਨੇ ਪਹਿਲਾ ਸਥਾਨ, ਕਰਿਸ਼ਮਾ ਨੇ ਦੂਸਰਾ ਸਥਾਨ ਅਤੇ ਕਸ਼ਿਸ਼ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ 800 ਮੀਟਰ ਦੌੜ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਅਵਿਨਾਸ਼ ਰਾਏ ਨੇ ਦੂਸਰਾ ਸਥਾਨ ਅਤੇ ਨਰਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ 800 ਮੀਟਰ ਵਿੱਚ ਦੀਪਾ ਰਾਣਾ ਨੇ ਪਹਿਲਾ ਸਥਾਨ, ਸੀਮਾ ਨੇ ਦੂਸਰਾ ਸਥਾਨ ਅਤੇ ਰਾਧਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ 1500 ਮੀਟਰ ਦੌੜ ਵਿੱਚ ਨਰਿੰਦਰ ਸਿੰਘ ਨੇ ਪਹਿਲਾ ਸਥਾਨ ਸੋਨੂੰ ਕੁਮਾਰ ਨੇ ਦੂਸਰਾ ਸਥਾਨ ਅਤੇ ਲਵਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ 1500 ਮੀਟਰ ਵਿੱਚ ਰਾਧਿਕਾ ਨੇ ਪਹਿਲਾ ਸਥਾਨ, ਅਨਮੋਲਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ 3000 ਮੀਟਰ ਦੌੜ ਵਿੱਚ ਨਰਿੰਦਰ ਸਿੰਘ ਨੇ ਪਹਿਲਾ ਸਥਾਨ, ਜਾਇਦ ਖਾਨ ਨੇ ਦੂਸਰਾ ਸਥਾਨ ਅਤੇ ਗੁਰਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ 3000 ਮੀਟਰ ਵਿੱਚ ਦੀਆਂ ਰਾਣਾ ਨੇ ਪਹਿਲਾ ਸਥਾਨ, ਦਿਲਜੀਤ ਕੌਰ ਨੇ ਦੂਸਰਾ ਸਥਾਨ ਅਤੇ ਅੰਮੋਲਪ੍ਰੀਤ ਕੌਰ ਧਾਮੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ 110 ਮੀਟਰ ਹਰਡਲ ਦੌੜ ਵਿੱਚ ਗੌਤਮ ਨੇ ਪਹਿਲਾ ਸਥਾਨ, ਰਾਹੁਲ ਗਰਗ ਨੇ ਦੂਸਰਾ ਸਥਾਨ ਅਤੇ ਚੰਦਨ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ 110 ਮੀਟਰ ਹਰਡਲ ਦੌੜ ਵਿੱਚ ਸਿਮਰਨ ਅਟਵਾਲ ਨੇ ਪਹਿਲਾ ਸਥਾਨ, ਭਾਵਨਾ ਰਾਣੀ ਨੇ ਦੂਸਰਾ ਸਥਾਨ ਅਤੇ ਮਹਿਕਪ੍ਰੀਤ ਕੌਰ ਧਾਮੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ ‘ਲੰਬੀ ਛਾਲ’ ਵਿੱਚ ਰਿਮਲਜੀਤ ਨੇ ਪਹਿਲਾ ਸਥਾਨ, ਲਖਵਿੰਦਰ ਸਿੰਘ ਨੇ ਦੂਸਰਾ ਸਥਾਨ ਅਤੇ ਰਾਜਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ ਲੰਬੀ ਛਾਲ ਵਿੱਚ ਚੰਨਵਿਸ਼ ਕੌਰ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਅੰਡਰ 17 ਲੜਕੇ ‘ਉੱਚੀ ਛਾਲ’ ਵਿੱਚ ਗੌਰਵ ਜਾਖੜ ਨੇ ਪਹਿਲਾ ਸਥਾਨ, ਸਰਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਸਾਰਥਕ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਵਰਗ ਦੀਆਂ ਲੜਕੀਆਂ ਵਿੱਚ ‘ਲੰਬੀ ਛਾਲ’ ਵਿੱਚ ਸੁਮਨ ਦੇਵੀ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਮਾਸੂਮ ਸਾਹਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ।