ਕੇ.ਵੀ.ਕੇ. ਰੂਪਨਗਰ ਵਿਖੇ ਸੱਠੀ ਮੂੰਗੀ ਅਤੇ ਸੱਠੇ ਮਾਂਹ ਦੇ ਬੀਜਾਂ ਦੇ ਨਾਲ-ਨਾਲ ਗਰਮੀਆਂ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵਿਕਰੀ ਲਈ ਉਪਲੱਬਧ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕੇ.ਵੀ.ਕੇ. ਰੂਪਨਗਰ ਵਿਖੇ ਸੱਠੀ ਮੂੰਗੀ ਅਤੇ ਸੱਠੇ ਮਾਂਹ ਦੇ ਬੀਜਾਂ ਦੇ ਨਾਲ-ਨਾਲ ਗਰਮੀਆਂ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵਿਕਰੀ ਲਈ ਉਪਲੱਬਧ
ਰੂਪਨਗਰ, 19 ਮਾਰਚ: ਕ੍ਰਿਸ਼ੀ ਵਿਗਿਆਨ ਕੇਂਦਰ ਹਵੇਲੀ ਕਲਾਂ ਰੂਪਨਗਰ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀਆਂ ਉੱਨਤ ਕਿਸਮਾਂ ਦੇ ਬੀਜ ਜਿਸ ਵਿਚ ਸੱਠੀ ਮੂੰਗੀ ਅਤੇ ਸੱਠੇ ਮਾਂਹ ਦੇ ਬੀਜਾਂ ਦੇ ਨਾਲ-ਨਾਲ ਗਰਮੀਆਂ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਉਪਲੱਬਧ ਹਨ।
ਕੇ.ਵੀ.ਕੇ. ਰੋਪੜ ਦੇ ਮੁਖੀ ਤੇ ਐਸੋਸਿਏਟ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕਿੱਟਾਂ ਵਿੱਚ ਕੱਦੂ-ਜਾਤੀ ਦੀਆਂ ਸਬਜ਼ੀਆਂ ਦੇ ਬੀਜ, ਭਿੰਡੀ ਅਤੇ ਲੋਬੀਆ ਸਮੇਤ ਕੁੱਲ ਮਿਲਾਕੇ ਬਾਰਾਂ ਕਿਸਮਾਂ ਦੇ ਬੀਜ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੇ ਹੋਰ ਬੀਜ ਵੀ ਖੁੱਲ੍ਹੇ ਉਪਲਬਧ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵ ਵੱਖ-ਵੱਖ ਕੱਦੂ-ਜਾਤੀ ਦੀਆਂ ਸਬਜ਼ੀਆਂ ਦੇ ਪਲੱਗ ਟ੍ਰੇ ਵਿੱਚ ਤਿਆਰ ਕੀਤੀਆਂ ਵੇਲਾਂ ਵੀ ਵਿੱਕਰੀ ਲਈ ਉਪਲਬਧ ਹਨ।
ਉਨ੍ਹਾਂ ਦੱਸਿਆ ਕਿ ਇਸ ਸੰਬਧੀ ਵਧੇਰੇ ਜਾਣਕਾਰੀ ਲਈ 9463025285 ਤੇ ਸੰਪਰਕ ਕੀਤਾ ਜਾ ਸਕਦਾ ਹੈ।