ਬੰਦ ਕਰੋ

ਕੇਂਦਰੀ ਵਿਦਿਆਲਿਆ ਆਈਆਈਟੀ ਰੋਪੜ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਪ੍ਰਕਾਸ਼ਨ ਦੀ ਮਿਤੀ : 16/12/2025
Kendriya Vidyalaya IIT Ropar's Foundation Day celebrated with enthusiasm

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਕੇਂਦਰੀ ਵਿਦਿਆਲਿਆ ਆਈਆਈਟੀ ਰੋਪੜ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

ਰੂਪਨਗਰ, 16 ਦਸੰਬਰ: ਕੇਂਦਰੀ ਵਿਦਿਆਲਿਆ ਆਈਆਈਟੀ ਰੋਪੜ ਦਾ ਸਥਾਪਨਾ ਦਿਵਸ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਕਲਾਸ ਅੱਠਵੀਂ ਦੀ ਮਿਸਟੀ ਅਤੇ ਕਲਾਸ ਪੰਜਵੀਂ ਦੇ ਸਹਿਜ ਸੋਢੀ ਦੇ ਪ੍ਰੇਰਨਾਦਾਇਕ ਭਾਸ਼ਣਾਂ ਨਾਲ ਹੋਈ, ਜਿਨ੍ਹਾਂ ਨੇ ਸਥਾਪਨਾ ਦਿਵਸ ਦੇ ਮਹੱਤਵ ਉੱਤੇ ਪ੍ਰਕਾਸ਼ ਪਾਇਆ। ਇਸ ਤੋਂ ਬਾਅਦ ਕਲਾਸ ਅੱਠਵੀਂ ਦੇ ਅਵੀ ਅਤੇ ਕਲਾਸ ਦੂਜੀ ਦੇ ਦੇਵਰਾਨ ਵੱਲੋਂ ਕਵਿਤਾ ਪਾਠ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰੀਨ ਨੇ ਖੂਬ ਸਰਾਹਿਆ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਸਥਾਪਨਾ ਦਿਵਸ ਗੀਤ ਅਤੇ ਸਮੂਹ ਗੀਤ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਖੁਸ਼ਗਵਾਰ ਅਤੇ ਦੇਸ਼ਭਗਤੀ ਭਾਵਨਾ ਨਾਲ ਭਰਪੂਰ ਕਰ ਦਿੱਤਾ। ਇਸ ਮੌਕੇ ਪ੍ਰਾਇਮਰੀ ਵਿਭਾਗ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ।

ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਪ੍ਰਾਇਮਰੀ ਕਲਾਸਾਂ ਲਈ ਖੇਡ ਦਿਵਸ ਦੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਬੋਰਡ ਪਰੀਖਿਆ ਨਤੀਜਿਆਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਦੌਰਾਨ ਆਪਣੇ ਧੰਨਵਾਦ ਭਾਸ਼ਣ ਵਿੱਚ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਅਪਰਨਾ ਰੇਅ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਦੀ ਗੌਰਵਸ਼ਾਲੀ ਪਰੰਪਰਾ ਅਤੇ ਉਪਲੱਬਧੀਆਂ ਉੱਤੇ ਚਾਨਣ ਪਾਇਆ।