ਬੰਦ ਕਰੋ

ਕਰੋਨਾ ਵਾਇਰਸ ਤੋਂ ਪ੍ਰਭਾਵਿਤਾਂ ਨਾਲ ਕਿਸੇ ਤਰ੍ਹਾਂ ਦਾ ਨਾ ਕੀਤਾ ਜਾਵੇ ਵਿਤਕਰਾ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 06/04/2020

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 05 ਅਪ੍ਰੈਲ 2020

ਕਰੋਨਾ ਵਾਇਰਸ ਤੋਂ ਪ੍ਰਭਾਵਿਤਾਂ ਨਾਲ ਕਿਸੇ ਤਰ੍ਹਾਂ ਦਾ ਨਾ ਕੀਤਾ ਜਾਵੇ ਵਿਤਕਰਾ – ਡਿਪਟੀ ਕਮਿਸ਼ਨਰ

ਕੋਈ ਲੱਛਣ ਦਿਸਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਸਿਹਤ ਕੇਂਦਰਾਂ ਨਾਲ ਕੀਤਾ ਜਾਵੇ ਸੰਪਰਕ

ਕਿਸੇ ਤਰ੍ਹਾਂ ਦੀ ਘਬਰਾਟ ਜਾਂ ਡਿਪਰੈਸ਼ਨ ਹੋਣ ਤੇ ਮੈਡੀਕਲ ਹੈਲਪਲਾਇਨ ਨੰਬਰ 01881-227241 ਤੇ ਕੀਤਾ ਜਾ ਸਕਦਾ ਸੰਪਰਕ

ਰੂਪਨਗਰ, 06 ਅਪੈ੍ਰਲ : ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਸ਼ੱਕੀ ਮਰੀਜ਼ਾਂ ਨੂੰ ਸੈਂਪਲ ਦੌਰਾਨ ਜ਼ਿਲ੍ਹਾ ਹਸਪਤਾਲ ਵਿਖੇ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਖਾਣੇ ਤੋਂ ਲੈ ਕੇ ਸਿਹਤ ਸਹੂਲਤ ਸਬੰਧੀ ਹਰ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਦਿਨੀ ਇੱਕ ਕੇਸ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਸੀ ਕਿ ਇੱਕ ਵਿਅਕਤੀ ਦਾ ਨੈਗਟਿਵ ਟੈਸਟ ਪਾਇਆ ਗਿਆ ਸੀ ਪਰ ਫੇਰ ਵੀ ਉਸ ਵੱਲੋਂ ਕਿਸੇ ਪ੍ਰੈਸ਼ਰ ਵਿੱਚ ਆ ਕੇ ਸੁਸਾਇਡ ਕੀਤਾ ਗਿਆ ਹੈ ਜ਼ੋ ਕਿ ਬਹੁਤ ਹੀ ਮੰਦਭਾਗੀ ਅਤੇ ਦੁਖਦ ਘਟਨਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਕਰੋਨਾ ਸਸਪੈਕਟਿਡ ਹੈ ਇਹ ਜਰੂਰੀ ਨਹੀਂ ਹੈ ਕਿ ਉਹ ਪੋਜਟਿਵ ਹੀ ਹੋਵੇ।ਇਸ ਲਈ ਉਸਦਾ ਲੈਬਰੋਟਰੀ ਵਿੱਚ ਟੈਸਟ ਕੀਤਾ ਜਾਂਦਾ ਹੈ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਹ ਕਰੋਨਾ ਪੋਜ਼ਟਿਵ ਹੈ ਜਾਂ ਨਹੀਂ । ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਡਿਸਚਾਰਜ ਕੀਤੇ ਜਾਂਦੇ ਹਨ ਉਹ ਕੰਨਫਰਮ ਹੁੰਦੇ ਹਨ ਕਿ ਉਹ ਕਰੋਨਾ ਪੋਜਟਿਵ ਨਹੀਂ ਹਨ ਅਤੇ ਪੂਰੀ ਤਰ੍ਹਾਂ ਨਾਲ ਸਵੱਸਥ ਹਨ । ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਅਕਤੀ ਜਦੋਂ ਘਰ ਜਾ ਸਮਾਜ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਲ ਕਿਸੇ ਵੀ ਤਰ੍ਹਾ ਦਾ ਵਿਤਕਰਾ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਚੰਗੇ ਢੰਗ ਅਤੇ ਪਿਆਰ ਨਾਲ ਵਿਵਹਾਰ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਕੀਤਾ ਜਾਵੇ ਕਿ ਉਹ ਦਬਾਅ ਵਿੱਚ ਆ ਕੇ ਕੋਈ ਗਲਤ ਕਦਮ ਚੁੱਕ ਲੈਣ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇ ਕਿਸੇ ਦੇ ਵਿੱਚ ਵਾਇਰਸ ਸਬੰਧੀ ਕੋਈ ਲੱਛਣ ਮਿਲਣ ਤਾਂ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਜ਼ਾਂ ਨਜਦੀਕੀ ਸਿਹਤ ਕੇਂਦਰ ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਵਿੱਚ ਕੋਈ ਸਿਹਤ ਨੂੰ ਲੈ ਕੇ ਸ਼ੰਕਾ ਹੈ ਜਾਂ ਕਿਸੇ ਤਰ੍ਹਾਂ ਦੀ ਘਬਰਾਟ ਜਾਂ ਡਿਪਰੈਸ਼ਨ ਹੈ ਤਾਂ ਮੈਡੀਕਲ ਹੈਲਪਲਾਇਨ ਨੰਬਰ 01881-227241 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਹਰ ਤਰ੍ਹਾ ਦੀ ਮਦਦ ਕੀਤੀ ਜਾਵੇਗੀ।