ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਰੁਪਿੰਦਰ ਕੌਰ ਸਰਾਂ ਦੀ ਸੁਪਰਵੀਜਨ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਰੁਪਿੰਦਰ ਕੌਰ ਸਰਾਂ ਦੀ ਸੁਪਰਵੀਜਨ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ
ਜ਼ਿਲ੍ਹੇ ਅੰਦਰ ਚੋਰੀ ਦੀਆ ਹੋਈਆ ਵਾਰਦਾਤਾਂ ਨੂੰ ਟਰੇਸ ਕਰਨ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹਰ ਮਾਮਲੇ ਦੀ ਡੂੰਘਾਈ ਨਾਲ ਪੜਤਾਲ
ਸ਼ੱਕੀ ਪੁਰਸ਼ਾਂ ਨੂੰ ਤਫਤੀਸ਼ ਕਰਨਾ ਸਮੇਤ ਡੂੰਘਾਈ ਨਾਲ ਪੁੱਛ ਪੜਤਾਲ ਕਰਨ ਤੇ ਟੈਕਨੀਕਲ ਮੱਦਦ ਹਾਸਲ ਲਈ ਜਾ ਰਹੀ
ਰੂਪਨਗਰ, 1 ਸਤੰਬਰ: ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਰੂਪਨਗਰ ਜ਼ਿਲ੍ਹੇ ਅੰਦਰ ਚੋਰੀ ਦੀਆ ਹੋਈਆ ਵਾਰਦਾਤਾਂ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਰੁਪਿੰਦਰ ਕੌਰ ਸਰਾਂ ਦੀ ਸੁਪਰਵੀਜਨ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ।
ਇਸ ਇਨਵੈਸਟੀਗੇਸ਼ਨ ਟੀਮ ਵਿੱਚ ਡੀ.ਐੱਸ.ਪੀ. (ਡੀ) ਮਨਵੀਰ ਸਿੰਘ ਬਾਜਵਾ, ਉਪ ਕਪਤਾਨ ਪੁਲਿਸ ਸਬ-ਡਵੀਜਨ ਰੂਪਨਗਰ ਹਰਪਿੰਦਰ ਕੌਰ ਗਿੱਲ ਪੀ.ਪੀ.ਐਸ, ਮੁੱਖ ਅਫਸਰ ਥਾਣਾ ਸਦਰ ਰੂਪਨਗਰ, ਮੁੱਖ ਅਫਸਰ ਥਾਣਾ ਸਿਟੀ ਰੂਪਨਗਰ ਅਤੇ ਇੰਚਾਰਜ ਸੀ.ਆਈ.ਏ ਸਟਾਫ ਰੂਪਨਗਰ ਮੈਂਬਰ ਲਏ ਗਏ ਹਨ ਜੋ ਜ਼ਿਲ੍ਹੇ ਅੰਦਰ ਚੋਰੀ ਦੀਆ ਹੋਈਆ ਵਾਰਦਾਤਾਂ ਨੂੰ ਟਰੇਸ ਕਰਨ ਲਈ ਹਰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇਗੀ ਅਤੇ ਜਲਦ ਮੁਲਜ਼ਮਾਂ ਦਾ ਪਤਾ ਲਗਾ ਕੇ ਜੇਲ ਦੀਆਂ ਸਲਾਖਾਂ ਪੀਛੇ ਭੇਜੇਗੀ।
ਕਪਤਾਨ ਪੁਲਿਸ ਇੰਨਵੈਸਟੀਗੇਸਨ ਰੂਪਨਗਰ ਵੱਲੋਂ ਅੱਜ ਸਾਰੇ ਸਿੱਟ ਮੈਬਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਇਨ੍ਹਾਂ ਚੋਰੀਆਂ ਨੂੰ ਟਰੇਸ ਕਰਨ ਲਈ ਹੁਣ ਤੱਕ ਦੇ ਕੀਤੇ ਗਏ ਉਪਰਾਲਿਆਂ ਬਾਰੇ ਜਾਇਜ਼ਾ ਲਿਆ ਗਿਆ। ਚੋਰੀ ਦੀਆ ਵਾਰਦਾਤਾਂ ਨੂੰ ਰੋਕਣ ਅਤੇ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਦੇਰ ਰਾਤ ਦੀਆਂ ਗਸ਼ਤਾ/ਪੈਟਰੋਲਿੰਗ ਵਧਾ ਦਿੱਤੀਆ ਗਈਆ ਹਨ। ਪਿਛਲੇ ਦਿਨੀ ਹੋਈ ਵਾਰਦਾਤਾਂ ਦੀ ਹਰ ਪਹਿਲੂ ਤੋਂ ਜਾਂਚ ਕਰਨ ਵਿਚ ਐਸ ਆਈ ਟੀ ਟੀਮ ਨਿਰੰਤਰ ਕੰਮ ਕਰ ਰਹੀ ਹੈ।
ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਇਨ੍ਹਾਂ ਚੋਰੀ ਦੀਆ ਵਾਰਦਾਤਾਂ ਨੂੰ ਟਰੇਸ ਕਰਨ ਲਈ ਸੀਸੀਟੀਵੀ ਕੈਮਰਿਆਂ ਦਾ ਨਿਰੀਖਣ ਕਰਨ ਵੱਧ ਤੋਂ ਵੱਧ ਸ਼ੱਕੀ ਪੁਰਸ਼ਾਂ ਨੂੰ ਸ਼ਾਮਲ ਤਫਤੀਸ਼ ਕਰਕੇ ਡੂੰਘਾਈ ਨਾਲ ਪੁੱਛ ਪੜਤਾਲ ਕਰਨ, ਟੈਕਨੀਕਲ ਮੱਦਦ ਹਾਸਲ ਕਰਕੇ ਉਪਰੋਕਤ ਚੋਰੀਆਂ ਅਤੇ ਇਸ ਤੋਂ ਇਲਾਵਾ ਹੋਰ ਗੁੰਮਨਾਮ ਚੋਰੀਆਂ ਨੂੰ ਪਹਿਲ ਦੇ ਅਧਾਰ ਤੇ ਟਰੇਸ ਕਰਨ ਲਈ ਖੂਫੀਆ ਸੋਰਸ ਕਾਇਮ ਕਰਨ ਅਤੇ ਸ਼ੱਕੀ ਵਿਅਕਤੀਆਂ ਉੱਤੇ ਰੇਡ ਕਰਨ ਸਬੰਧੀ ਟਾਸਕ ਦੇ ਕੇ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਸਿੱਟ ਮੈਂਬਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਗੁਰਜਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਮਿਤੀ 06.08.2024 ਨੂੰ ਜੇ.ਸੀ.ਬੀ. ਮਸ਼ੀਨ ਪਿੰਡ ਡੰਗੋਲੀ ਜ਼ਿਲ੍ਹਾ ਰੂਪਨਗਰ ਤੋਂ ਚੋਰੀ ਹੋਣ ਤੇ ਮੁਕੱਦਮਾ ਨੰਬਰ 72 ਮਿਤੀ 24.08.2024 ਅ/ਧ 303 (2) ਬੀ.ਐਨ.ਐਸ ਥਾਣਾ ਸਦਰ ਰੂਪਨਗਰ ਬਰਖਿਲਾਫ ਨਾ-ਮਾਲੂਮ ਵਿਅਕਤੀ/ਵਿਅਕਤੀਆ ਦੇ ਦਰਜ ਕੀਤਾ ਗਿਆ ਸੀ ਅਤੇ ਰਮਨ ਸ਼ਰਮਾ ਪੁੱਤਰ ਲੇਟ ਸੁਰਿੰਦਰ ਪਾਲ ਵਾਸੀ ਮਕਾਨ ਨੰਬਰ 1948, ਵਾਰਡ ਨੰਬਰ 7, ਅਲੀ ਮੁਹੱਲਾ ਰੂਪਨਗਰ ਥਾਣਾ ਸਿਟੀ ਰੂਪਨਗਰ ਦੀ ਹਿਤਾਂਸ਼ੀ ਮੋਬਾਈਲ ਸੋਲੂਏਸ਼ਨ ਦੀ ਦੁਕਾਨ ਵਿੱਚੋ ਸ਼ਟਰ ਤੋੜ ਕੇ ਇਲੈਕਟ੍ਰੌਨਿਕ ਦਾ ਸਮਾਨ ਅਤੇ ਮੋਬਾਇਲ ਚੋਰੀ ਹੋਣ ਤੇ ਮੁਕੱਦਮਾ ਨੰਬਰ 172 ਮਿਤੀ 24.08.2024 ਅ/ਧ 305,331 (4) ਬੀ.ਐਨ.ਐਸ ਥਾਣਾ ਸਿਟੀ ਰੂਪਨਗਰ ਬਰਖਿਲਾਫ ਨਾ-ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤੇ ਗਏ ਸਨ।
ਉਨ੍ਹਾਂ ਕਿਹਾ ਐਸ ਆਈ ਟੀ ਟੀਮ ਵੱਲੋਂ ਜਲਦ ਵੱਡੀ ਸਫਲਤਾ ਹੱਥ ਲਗੇਗੀ ਜਿਸ ਲਈ ਇਹ ਟੀਮ ਦਿਨ ਰਾਤ ਕੰਮ ਕਰ ਰਹੀ ਹੈ।