ਐਸ.ਡੀ.ਐੱਮ. ਰੂਪਨਗਰ ਸ. ਹਰਬੰਸ ਸਿੰਘ ਨੇ ਵਰਖਾ ਪ੍ਰਭਾਵਿਤ ਸਥਾਨਾਂ ਦਾ ਦੌਰਾ ਕੀਤਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਐਸ.ਡੀ.ਐੱਮ. ਰੂਪਨਗਰ ਸ. ਹਰਬੰਸ ਸਿੰਘ ਨੇ ਵਰਖਾ ਪ੍ਰਭਾਵਿਤ ਸਥਾਨਾਂ ਦਾ ਦੌਰਾ ਕੀਤਾ
ਰੂਪਨਗਰ, 9 ਜੁਲਾਈ: ਐਸ.ਡੀ.ਐੱਮ. ਰੂਪਨਗਰ ਸ. ਹਰਬੰਸ ਸਿੰਘ ਵਲੋਂ ਨੁਕਸਾਨੇ ਗਏ ਰਾਧਾ ਸਵਾਮੀ ਪਟਵਾਰਖਾਨਾ ਰੋਡ ਸਮੇਤ ਸ਼ਹਿਰਾਂ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਜੋ ਵਰਖਾ ਰੁਕਣ ਉਤੇ ਪ੍ਰਭਾਵਿਤ ਸੜਕਾਂ ਨੂੰ ਮੁੜ ਚਲਾਇਆ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਐਸ.ਡੀ.ਐੱਮ. ਰੂਪਨਗਰ ਸ. ਹਰਬੰਸ ਸਿੰਘ ਨੇ ਦੱਸਿਆ ਕਿ ਭਾਰੀ ਵਰਖਾ ਦੇ ਚਲਦੇ ਰਾਧਾ ਸਵਾਮੀ ਪਟਵਾਰਖਾਨਾ ਰੋਡ ਤੇ ਡਾ. ਭੀਮ ਰਾਓ ਅੰਬੇਦਕਰ ਭਵਨ ਦੇ ਨੇੜੇ ਸਰਹਿੰਦ ਨਹਿਰ ‘ਚ ਸੜਕ ਵਿਚ ਪਾੜ ਪੈ ਗਿਆ ਹੈ। ਬੀਤੀ ਦੇਰ ਰਾਤ ਸੜਕ ਧੱਸਣ ਕਾਰਨ ਇੱਕ ਕਾਰ ਵੀ ਡਿੱਗ ਗਈ ਸੀ ਪਰ ਕਾਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ।ਐਸ.ਡੀ.ਐੱਮ. ਰੂਪਨਗਰ ਸ. ਹਰਬੰਸ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੜਕ ਵੱਲ ਕੋਈ ਵੀ ਨਾ ਆਵੇ।
ਸ. ਹਰਬੰਸ ਸਿੰਘ ਨੇ ਰੂਪਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਤੇ ਕੋਈ ਡਰ ਵਾਲੀ ਸਥਿਤੀ ਨਹੀਂ ਹੈ, ਜੋ ਵੀ ਲੋੜੀਂਦੇ ਕਦਮ ਉਠਾਏ ਕਦਮ ਜਾ ਰਹੇ ਹਨ।
ਇਸ ਮੌਕੇ ਤਹਿਸੀਲਦਾਰ ਜਸਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਕਾਰਜ ਸਾਧਕ ਅਫਸਰ ਮਨਜੀਤ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।