ਬੰਦ ਕਰੋ

ਐਸ.ਡੀ.ਐਮ. ਰੂਪਨਗਰ ਨੇ ਮੌਕੇ ‘ਤੇ ਜਾਕੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਬੁਝਵਾਈ

ਪ੍ਰਕਾਸ਼ਨ ਦੀ ਮਿਤੀ : 04/11/2023
SDM Rupnagar went to the spot and extinguished the fire by putting out the stubble

ਐਸ.ਡੀ.ਐਮ. ਰੂਪਨਗਰ ਨੇ ਮੌਕੇ ‘ਤੇ ਜਾਕੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਬੁਝਵਾਈ

ਰੂਪਨਗਰ, 4 ਨਵੰਬਰ: ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੇ ਅੱਜ ਵੱਖ ਵੱਖ ਥਾਵਾਂ ਉਤੇ ਜਾ ਕੇ ਪਰਾਲੀ ਦੇ ਨਾੜ ਨੂੰ ਲਗਾਈ ਅੱਗ ਨੂੰ ਬੁਝਾਇਆ ਅਤੇ ਪਿੰਡਾਂ ਦਾ ਦੌਰਾ ਵੀ ਕੀਤਾ।

ਸ. ਹਰਬੰਸ ਸਿੰਘ ਨੇ ਪਿੰਡ ਬਹਿਰਾਮਪੁਰ, ਖਾਬੜਾਂ, ਸੋਲਖੀਆਂ, ਅਮਾਨਪੁਰ ਤੇ ਖੈਰਾਬਾਦ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਨਾਲ ਹੋਣ ਬਾਰੇ ਮਾਰੂ ਨੁਕਸਾਨਾਂ ਬਾਰੇ ਦੱਸਿਆ ਕਿ ਇਸ ਨਾਲ ਪੈਣ ਵਾਲੇ ਖ਼ਤਰਨਾਕ ਪ੍ਰਭਾਵਾਂ ਨੂੰ ਦਸ਼ਕਾਂ ਤੱਕ ਵੀ ਠੀਕ ਨਹੀਂ ਕੀਤਾ ਜਾ ਸਕਦਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸੈਟੇਲਾਈਟ ਰਾਹੀ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੌਕੇ ਉਤੇ ਜਾਕੇ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਰਿਹਾ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਮਸ਼ੀਨਰੀ ਰਾਹੀ ਜ਼ਮੀਨ ਵਿੱਚ ਹੀ ਸਮੇਟਣ ਜਾਂ ਬੇਲਰ ਨਾਲ ਗੰਢਾ ਬਣਾਇਆ ਜਾਵੇ।