ਐਨ.ਸੀ.ਸੀ ਵਿੱਚ ਕੰਮ ਕਰ ਰਹੇ ਪੀ.ਆਈ. ਸਟਾਫ ਲਈ ਆਰਮੀ ਟ੍ਰੇਨਿੰਗ ਕੈਂਪ ਪੀ.ਆਈ.ਓ.ਸੀ.-4 ਸ਼ੁਰੂ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਐਨ.ਸੀ.ਸੀ ਵਿੱਚ ਕੰਮ ਕਰ ਰਹੇ ਪੀ.ਆਈ. ਸਟਾਫ ਲਈ ਆਰਮੀ ਟ੍ਰੇਨਿੰਗ ਕੈਂਪ ਪੀ.ਆਈ.ਓ.ਸੀ.-4 ਸ਼ੁਰੂ
ਰੂਪਨਗਰ, 15 ਮਾਰਚ: ਰੂਪਨਗਰ ਵਿਚ ਸਥਿਤ ਐਨ.ਸੀ.ਸੀ. ਐਕੇਡਮੀ ਵਿਖੇ ਪੀ.ਆਈ.ਓ.ਸੀ.-4 (ਪਰਮਾਨੈਂਟ ਇੰਸਟ੍ਰਕਟਰ ਓਰੀਐਂਟੇਸ਼ਨ ਕੋਰਸ-4) ਸ਼ੁਰੂ ਕੀਤਾ ਗਿਆ ਹੈ। ਇਹ ਸਿਖਲਾਈ ਕੈਂਪ 14 ਮਾਰਚ ਤੋਂ ਸ਼ੁਰੂ ਹੋ ਕੇ 17 ਮਾਰਚ, 2023 ਤੱਕ ਚੱਲੇਗਾ।
ਇਸ ਆਰਮੀ ਟਰੇਨਿੰਗ ਵਿੱਚ ਕੁੱਲ 98 ਪੀ.ਆਈ. ਭਾਗ ਲੈ ਰਹੇ ਹਨ। ਇਸ ਕੈਂਪ ਦਾ ਮਕਸਦ ਐਨ.ਸੀ.ਸੀ. ਵਿੱਚ ਕੰਮ ਕਰਦੇ ਪੀ.ਆਈ. ਸਟਾਫ਼ ਕੈਡਿਟਾਂ ਨੂੰ ਸਿਖਲਾਈ ਲਈ ਤਿਆਰ ਕਰਨਾ ਹੈ।
ਇਸ ਕੈਂਪ ਵਿੱਚ ਟ੍ਰੇਨਰ ਐਨ.ਸੀ.ਸੀ ਡਾਇਰੈਕਟੋਰੇਟ ਚੰਡੀਗੜ੍ਹ ਅਧੀਨ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਰੋਹਤਕ ਅਤੇ ਸ਼ਿਮਲਾ ਦੇ ਗਰੁੱਪਾਂ ਨੂੰ ਡਰਿੱਲ, ਵੈਪਨ ਫੀਲਡ ਕਰਾਫਟ, ਬੈਟਲ ਕਰਾਫਟ, ਮੈਪ ਰੀਡਿੰਗ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ।
ਇਹ ਸਿਖਲਾਈ ਪ੍ਰਕਿਰਿਆ ਐਨ.ਸੀ.ਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਦੀ ਦੇਖ-ਰੇਖ ਹੇਠ ਕੀਤੀ ਜਾ ਰਹੀ ਹੈ ਅਤੇ ਕਰਨਲ ਐਸ.ਬੀ.ਰਾਣਾ ਦੀ ਦੇਖ-ਰੇਖ ਹੇਠ ਮੁਕੰਮਲ ਕੀਤੀ ਜਾਵੇਗੀ।