ਐਨ.ਸੀ.ਸੀ ਅਕੈਡਮੀ ਰੋਪੜ ਵਿਖੇ 10 ਰੋਜ਼ਾ ਸੰਯੁਕਤ ਸਲਾਨਾ ਐਨ.ਸੀ.ਸੀ. ਸਿਖਲਾਈ ਕੈਂਪ ਆਯੋਜਿਤ
ਐਨ.ਸੀ.ਸੀ ਅਕੈਡਮੀ ਰੋਪੜ ਵਿਖੇ 10 ਰੋਜ਼ਾ ਸੰਯੁਕਤ ਸਲਾਨਾ ਐਨ.ਸੀ.ਸੀ. ਸਿਖਲਾਈ ਕੈਂਪ ਆਯੋਜਿਤ
ਰੂਪਨਗਰ, 19 ਸਤੰਬਰ: ਐਨਸੀਸੀ ਅਕੈਡਮੀ ਰੋਪੜ ਵਿਖੇ 7 ਹਰਿਆਣਾ ਬਟਾਲੀਅਨ ਐਨ.ਸੀ.ਸੀ. ਕਰਨਾਲ ਦੇ ਸਰਪ੍ਰਸਤ ਕਮਾਂਡਿੰਗ ਅਫਸਰ ਅਤੇ ਕੈਂਪ ਕਮਾਂਡੈਂਟ ਕਰਨਲ ਕੇ.ਕੇ. ਵੈਂਕਟਾਰਮਨ, ਐਡਮਿਸ਼ਨ ਅਫਸਰ ਅਤੇ ਡਿਪਟੀ ਕੈਂਪ ਕਮਾਂਡੈਂਟ ਕਰਨਲ ਨਿਕਸਨ ਹਰਨਾਲ ਦੀ ਅਗਵਾਈ ਹੇਠ ਚੱਲ ਰਹੇ 10 ਰੋਜ਼ਾ ਸੰਯੁਕਤ ਸਲਾਨਾ ਐਨ.ਸੀ.ਸੀ. ਸਿਖਲਾਈ ਕੈਂਪ 124 ਆਯੋਜਿਤ ਕੀਤਾ ਗਿਆ। ਇਸ ਕੈਂਪ ਦੇ ਪੰਜਵੇਂ ਦਿਨ ਕੈਡਿਟਾਂ ਨੂੰ ਫਾਇਰਿੰਗ ਦੀ ਸਿਖਲਾਈ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਐਡਜੂਟੈਂਟ ਲੈਫਟੀਨੈਂਟ ਡਾ. ਦੇਵੀ ਭੂਸ਼ਣ ਨੇ ਦੱਸਿਆ ਕਿ ਮੇਜਰ ਰਾਜੇਸ਼ ਕੁਮਾਰ, ਕੈਪਟਨ ਸੰਦੀਪ ਦੇਸਵਾਲ, ਲੈਫਟੀਨੈਂਟ ਰਿਚਾ, ਲੈਫਟੀਨੈਂਟ ਪ੍ਰਿਅੰਕਾ, ਸੂਬੇਦਾਰ ਵਿਕਰਮ, ਥਰਡ ਅਫ਼ਸਰ ਗੋਵਿੰਦ, ਥਰਡ ਅਫ਼ਸਰ ਪ੍ਰਤਿਭਾ, ਸੂਬੇਦਾਰ ਸੰਤ ਕੁਮਾਰ, ਸੂਬੇਦਾਰ ਸਤਿਆਵਾਨ, ਬੀ.ਐਚ.ਐਮ. ਹੌਲਦਾਰ ਸਤਪਾਲ, ਹੌਲਦਾਰ ਮੁਕੇਸ਼, ਹੌਲਦਾਰ ਗੁੱਡੂ ਸਿੰਘ, ਹੌਲਦਾਰ ਅਮਰਿੰਦਰ, ਹੌਲਦਾਰ, ਹੌਲਦਾਰ ਜਗਮਿੰਦਰ, ਹੌਲਦਾਰ ਭੁਪਿੰਦਰ, ਹੌਲਦਾਰ ਸੁਨੀਲ ਨੇ ਐਨ.ਸੀ.ਸੀ ਕੈਡਿਟਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਫਾਸਟ ਮਾਰਚ ਅਤੇ ਸਲੋ ਮਾਰਚ, ਲੋਡਿੰਗ, ਕਾਕਿੰਗ ਅਤੇ ਅਪਲੋਡ ਕਰਨ ਸਬੰਧੀ ਲੈਕਚਰ ਅਤੇ ਟਰੇਨਿੰਗ ਦਿੱਤੀ ਗਈ।
ਗੈਸਟ ਲੈਕਚਰਾਂ ਦੀ ਲੜੀ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਏ.ਐਸ.ਆਈ ਸੁਖਦੇਵ ਸਿੰਘ ਨੇ ਕੈਡਿਟਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜਾਨ-ਮਾਲ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ।
ਕੈਂਪ ਦੇ ਡਿਪਟੀ ਕਮਾਂਡੈਂਟ ਅਤੇ ਐਡਮਿਸ਼ਨ ਅਫਸਰ 7 ਹਰਿਆਣਾ ਐਨ.ਸੀ.ਸੀ. ਬਟਾਲੀਅਨ ਕਰਨਲ ਨਿਕਸਨ ਹਰਨਾਲ ਨੇ ਦੱਸਿਆ ਕਿ ਕੈਂਪ ਦੇ ਨਾਲ-ਨਾਲ ਕੈਡਿਟਾਂ ਦੇ ਕੈਂਪ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 13 ਕੇਅਰ ਟੇਕਰਾਂ ਦਾ ਸਿਖਲਾਈ ਕੈਂਪ ਵੀ ਚੱਲ ਰਿਹਾ ਹੈ, ਜਿਸ ਵਿੱਚ ਉਹ ਉਨ੍ਹਾਂ ਦੀਆਂ ਐਨ.ਸੀ.ਸੀ. ਨਾਲ ਸਬੰਧਤ ਡਿਊਟੀਆਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।