ਬੰਦ ਕਰੋ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕੈਰੀਅਰ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਪ੍ਰਕਾਸ਼ਨ ਦੀ ਮਿਤੀ : 05/03/2026
Career seminar organized at Amar Shaheed Baba Ajit Singh Jujhar Singh Memorial College, Bela

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕੈਰੀਅਰ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਰੂਪਨਗਰ, 05 ਮਾਰਚ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਇੱਕ ਕਿੱਤਾ ਅਗਵਾਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਸੈਸ਼ਨ ਦੌਰਾਨ ਕੈਰੀਅਰ ਕਾਊਂਸਲਰ ਜਸਵੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਬੀ.ਬੀ.ਏ, ਬੀ.ਕਾਮ, ਐਮ.ਕਾਮ, ਡਿਪਲੋਮਾ ਵਰਗੀਆਂ ਤਕਨੀਕੀ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ ਉਪਲੱਬਧ ਵੱਖ-ਵੱਖ ਕਰੀਅਰ ਮੌਕਿਆਂ ਬਾਰੇ ਮਾਰਗਦਰਸ਼ਨ ਕੀਤਾ ਗਿਆ।

ਇਸ ਕੈਰੀਅਰ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਵੈ-ਰੋਜ਼ਗਾਰ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਦੀਆਂ ਘੱਟ ਵਿਆਜ ਵਾਲੀਆਂ ਕਰਜ਼ਾ ਸਹੂਲਤਾਵਾਂ ਦੇ ਲਾਭਾਂ ਨਾਲ ਸਬੰਧਤ ਸਵੈ-ਰੋਜ਼ਗਾਰ ਸਕੀਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਐਸ.ਐਸ.ਸੀ, ਸੀ.ਐੱਚ.ਐਸ.ਐੱਲ, ਐਸ.ਐਸ.ਸੀ ਸੀ.ਜੀ.ਐਲ ਅਤੇ ਪੀ.ਐਸ.ਐਸ.ਐਸ.ਬੀ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਰਾਹੀਂ ਸਰਕਾਰੀ ਨੌਕਰੀ ਦੇ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ, ਕੈਰੀਅਰ ਯੋਜਨਾਬੰਦੀ ਅਤੇ ਰੁਜ਼ਗਾਰ ਦੇ ਮੌਕਿਆਂ ਅਤੇ ਕਰੀਅਰ ਨਾਲ ਸਬੰਧਤ ਸੇਵਾਵਾਂ ਦਾ ਲਾਭ ਲੈਣ ਲਈ ਵਿਭਾਗ ਦੇ ਪੀ.ਜੀ.ਆਰ.ਕਾਮ ਅਤੇ ਨੈਸ਼ਨਲ ਕਰੀਅਰ ਸਰਵਿਸ ਪੋਰਟਲਾਂ ‘ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਮਹੱਤਤਾ ਬਾਰੇ ਮਾਰਗਦਰਸ਼ਨ ਦਿੱਤਾ ਗਿਆ।

ਸੈਸ਼ਨ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕੈਰੀਅਰ ਮਾਰਗਾਂ ਅਤੇ ਉਪਲੱਬਧ ਮੌਕਿਆਂ ਬਾਰੇ ਸਪੱਸ਼ਟਤਾ ਪ੍ਰਾਪਤ ਕਰਨ ਵਿੱਚ ਮਦਦ ਮਿਲੀ। ਇਹ ਸੈਮੀਨਾਰ ਪ੍ਰਿੰਸੀਪਲ, ਡਾ.ਸਤਵੰਤ ਕੌਰ ਸਾਹੀ ਦੇ ਦੇਖ-ਰੇਖ ਹੇਠ ਸਫਲਤਾਪੂਰਵਕ ਮੁਕੰਮਲ ਹੋਇਆ।

ਇਸ ਮੌਕੇ ਟੀ.ਪੀ.ਓ ਡਾ. ਗੁਰਲਾਲ ਸਿੰਘ, ਫੈਕਲਟੀ ਡਾ. ਰਾਕੇਸ਼ ਜੋਸ਼ੀ, ਡਾ. ਹਰਪ੍ਰੀਤ ਸਿੰਘ, ਗਗਨਦੀਪ ਕੌਰ, ਗੁਰਿੰਦਰ ਸਿੰਘ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਗਗਨਜੋਤ ਕੌਰ ਵੀ ਅਹਿਮ ਭੂਮਿਕਾ ਨਿਭਾਈ ਗਈ।