ਸੀਵਰੇਜ ਬੋਰਡ ਦੇ ਚੇਅਰਮੈਨ ਨੇ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਦਾ ਕੀਤਾ ਦੌਰਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸੀਵਰੇਜ ਬੋਰਡ ਦੇ ਚੇਅਰਮੈਨ ਨੇ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਦਾ ਕੀਤਾ ਦੌਰਾ
ਰੂਪਨਗਰ, 29 ਦਸੰਬਰ: ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਰੂਪਨਗਰ ਦਾ ਇਕ ਰੋਜ਼ਾ ਸਪੈਸ਼ਲ ਦੌਰਾ ਕੀਤਾ ਗਿਆ।
ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਨੇ ਚੇਅਰਮੈਨ ਆਹਲੂਵਾਲੀਆ ਦਾ ਨਿੱਘਾ ਸਵਾਗਤ ਕੀਤਾ ਤੇ ਕਾਲਜ ਦੇ ਵੱਖ-ਵੱਖ ਕੰਮਾਂ ਬਾਰੇ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਡਾ. ਨਵਨੀਤ ਵਾਲੀਆ ਨੇ ਦੱਸਿਆ ਕਿ ਕਾਲਜ ਦੇ ਵਿੱਚ ਇੱਕ ਬਰਸਾਤੀ ਨਾਲਾ ਹੈ ਜੋ ਕਿ ਕਈ ਪਿੰਡਾਂ ਦਾ ਪਾਣੀ ਇਕੱਠਾ ਹੋ ਕੇ ਇਸ ਨਾਲੇ ਵਿੱਚ ਆਉਂਦਾ ਹੈ, ਹੁਣ ਇਹ ਬਰਸਾਤੀ ਨਾਲਾ ਬਲਾਕ ਹੋਣ ਕਰਕੇ ਗੰਦਗੀ ਫੈਲ ਰਹੀ ਹੈ। ਵਿਦਿਆਰਥੀਆਂ ਨੂੰ ਉਥੋਂ ਦੀ ਲੰਘਣਾ ਮੁਸ਼ਕਿਲ ਹੁੰਦਾ ਹੈ।
ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਇਸ ਸਮੱਸਿਆ ਦੇ ਹੱਲ ਸੰਬਧੀ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਵੱਲੋਂ ਅਹਿਮ ਫੈਸਲੇ ਲਏ ਗਏ। ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਪਾਣੀ ਰਿੰਗ ਕਰਵਾਉਣ ਲਈ ਵੀ ਆਖਿਆ ਅਤੇ ਸਾਰੇ ਕਾਲਜ ਦੀ ਸਫਾਈ ਤੇ ਨਾਲੇ ਆਦੀ ਦਾ ਕੰਮ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਪ੍ਰੋਫੈਸਰ ਹਰਪ੍ਰੀਤ ਨਾਗਪਾਲ, ਸ਼੍ਰੀਮਤੀ ਸਿਮਰਨਜੀਤ ਕੌਰ, ਡਾ. ਗਗਨ ਚੌਧਰੀ, ਜਸਪਾਲ ਸਿੰਘ, ਖੇਡ ਅਫਸਰ ਵਿਨੋਦ ਸ਼ਰਮਾ, ਸੁਰਜੀਤ ਸਿੰਘ, ਸ਼ਾਮ ਲਾਲ, ਚਰਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।