ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ 10 ਦਸੰਬਰ ਤੱਕ ਕੀਤਾ ਜਾ ਸਕਦਾ ਅਪਲਾਈ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ 10 ਦਸੰਬਰ ਤੱਕ ਕੀਤਾ ਜਾ ਸਕਦਾ ਅਪਲਾਈ
ਰੂਪਨਗਰ, 19 ਨਵੰਬਰ: ਜ਼ਿਲ਼੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਸ਼ਰੂਤੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸਦੇ ਲਈ 19 ਨਵੰਬਰ ਤੋਂ 10 ਦਸੰਬਰ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਸ਼ਰੂਤੀ ਸ਼ਰਮਾ ਨੇ ਦੱਸਿਆ ਕਿ ਜ਼ਿਲ਼੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਗਰੈਜੂਏਸ਼ਨ ਪਾਸ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਆਂਗਣਵਾੜੀ ਵਰਕਰ ਲਈ ਅਪਲਾਈ ਕਰ ਸਕਦਾ ਹੈ ਅਤੇ ਉਮੀਦਵਾਰ ਵੱਲੋਂ ਦਸਵੀ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ ਤੇ ਵਿੱਦਿਅਕ ਯੋਗਤਾ ਸਰਟੀਫਿਕੇਟ ਅਪਲਾਈ ਕਰਨ ਦੀ ਅੰਤਿਮ ਮਿਤੀ ਤੋਂ ਪਹਿਲਾ ਹੋਣਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰ ਦੀ ਭਰਤੀ ਲਈ ਘ਼ੱਟੋ-ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰ ਦੀ ਭਰਤੀ ਘੱਟੋ-ਘੱਟ 18 ਸਾਲ ਹੈ ਪੱਛੜੀਆ ਜਾਤੀਆ ਦੀ ਉਮਰ 42 ਸਾਲ ਹੋਣਾ ਲਾਜ਼ਮੀ ਹੈ।
ਜ਼ਿਲ਼੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਭਰਤੀ ਸਬੰਧੀ ਵਿਸਥਾਰਪੂਰਕ ਵਿਗਿਆਪਨ, ਯੋਗਤਾ ਅਤੇ ਵਿੱਦਿਅਕ ਯੋਗਤਾ ਸੰਬਧੀ ਵਧੇਰੇ ਜਾਣਕਾਰੀ ਵਿਭਾਗ ਦੀ ਵੈਬਸਾਈਟ sswcd.punjab.gov. in ਤੇ ਉਪਲਬੱਧ ਹੈ।