69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਧੂਮ ਧੜੱਕੇ ਨਾਲ ਸ਼ੁਰੂ
ਰੂਪਨਗਰ, 17 ਨਵੰਬਰ: 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਸਰਕਲ ਅੰਡਰ -19 ਸਾਲ ਲੜਕੀਆਂ ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪ੍ਰਿੰਸੀਪਲ ਕੁਲਵਿੰਦਰ ਸਿੰਘ ਓਵਰ ਆਲ ਇੰਚਾਰਜ ਅਤੇ ਪ੍ਰਿੰਸੀਪਲ ਜਗਤਾਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਸਾਂਝੇ ਤੌਰ ਕੀਤਾ।
ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨਾਲ ਮਨ ਅਤੇ ਤਨ ਨਿਰੋਗ ਰਹਿੰਦਾ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਅਤੇ ਓਵਰ ਆਲ ਇੰਚਾਰਜ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਜ਼ੋਨਲ ਪ੍ਰਧਾਨ ਰੂਪਨਗਰ ਦੀ ਦੇਖਰੇਖ ਹੇਠ ਕਾਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਵਾਉਣ ਲਈ ਸ. ਹਰਮਨਦੀਪ ਸਿੰਘ ਇੰਚਾਰਜ ਮੁੱਖ ਅਧਿਆਪਕ ਜੀ ਨੂੰ ਖੇਡ ਕੰਡਕਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਸ. ਵਰਿੰਦਰ ਸਿੰਘ ਜੀ ਨੇ ਬਾਖ਼ੂਬੀ ਨਿਭਾਈ।
ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਸ. ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਲੀਗ ਦੇ ਮੈਚਾਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਨੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨੂੰ 34-18 ਅੰਕਾਂ ਦੇ ਅੰਤਰ ਨਾਲ, ਫ਼ਿਰੋਜ਼ਪੁਰ ਜ਼ਿਲ੍ਹੇ ਨੇ ਲੁਧਿਆਣਾ ਜ਼ਿਲ੍ਹੇ ਨੂੰ 27-27 ਅੰਕਾਂ ਨਾਲ ਬਰਾਬਰੀ ਤੇ ਰੋਕਿਆ, ਪਟਿਆਲਾ ਜ਼ਿਲ੍ਹੇ ਨੇ ਮਾਲੇਰਕੋਟਲਾ ਜ਼ਿਲ੍ਹੇ ਨੂੰ 48-12 ਅੰਕਾਂ ਦੇ ਅੰਤਰ ਨਾਲ, ਰੂਪਨਗਰ ਜ਼ਿਲ੍ਹੇ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ 51-13 ਅੰਕਾਂ ਦੇ ਅੰਤਰ ਨਾਲ, ਮਾਨਸਾ ਜ਼ਿਲ੍ਹੇ ਨੇ ਸੰਗਰੂਰ ਜ਼ਿਲ੍ਹੇ ਨੂੰ 28-28 ਅੰਕਾਂ ਨਾਲ ਬਰਾਬਰੀ ਤੇ ਰੋਕਿਆ, ਬਠਿੰਡਾ ਜ਼ਿਲ੍ਹੇ ਨੇ ਤਰਨਤਾਰਨ ਜ਼ਿਲ੍ਹੇ ਨੂੰ 47-9 ਅੰਕਾਂ ਦੇ ਅੰਤਰ ਨਾਲ, ਸ. ਅ.ਸ. ਨਗਰ ਜ਼ਿਲ੍ਹੇ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ 27-23 ਅੰਕਾਂ ਨਾਲ, ਫ਼ਰੀਦਕੋਟ ਜ਼ਿਲ੍ਹੇ ਨੇ ਬਰਨਾਲਾ ਜ਼ਿਲ੍ਹੇ ਨੂੰ 48-8 ਅੰਕਾਂ ਦੇ ਅੰਤਰ ਨਾਲ ਹਰਾਇਆ।
ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ। ਜਿਹਨਾਂ ਵਿੱਚ ਗਰਾਂਊਂਡ ਨੰਬਰ ਇੱਕ ਦੇ ਇੰਚਾਰਜ਼ ਸ ਸ਼ਮਸ਼ੇਰ ਸਿੰਘ ਜੀ ਦੇ ਨਾਲ ਓਹਨਾਂ ਦੀ ਟੀਮ ਵਿੱਚ ਸ਼੍ਰੀਮਤੀ ਹਰਿੰਦਰਪਾਲ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਅਨੀਤਾ, ਸ ਅਮਰਜੀਤ ਪਾਲ ਸਿੰਘ, ਸ ਗੁਰਪ੍ਰਤਾਪ ਸਿੰਘ, ਸ੍ਰੀ ਅਸ਼ਵਨੀ ਕੁਮਾਰ, ਸ ਬਲਵਿੰਦਰ ਸਿੰਘ, ਸ ਹਰਪ੍ਰੀਤ ਸਿੰਘ ਲੌਂਗੀਆ ਅਤੇ ਸੁਰਿੰਦਰ ਸਿੰਘ ਨੇ ਆਪਣਾ ਯੋਗਦਾਨ ਪਾਇਆ। ਗਰਾਂਊਂਡ ਨੰਬਰ ਦੋ ਦੇ ਇੰਚਾਰਜ ਸ ਗੁਰਵਿੰਦਰ ਸਿੰਘ ਦੇ ਨਾਲ ਓਹਨਾਂ ਦੀ ਟੀਮ ਸ਼੍ਰੀਮਤੀ ਸਰਬਜੀਤ ਕੌਰ, ਸ ਰਾਜਵੀਰ ਸਿੰਘ, ਸ਼੍ਰੀਮਤੀ ਰਣਵੀਰ ਕੌਰ, ਸ ਸੁਖਪ੍ਰੀਤ ਸਿੰਘ, ਸ ਭੁਪਿੰਦਰ ਸਿੰਘ, ਸ ਹਰਵਿੰਦਰ ਸਿੰਘ, ਸ ਦਲਜੀਤ ਸਿੰਘ, ਸ੍ਰੀ ਬਖਸ਼ੀ ਰਾਮ, ਸ ਗੁਰਿੰਦਰ ਸਿੰਘ ਅਤੇ ਸ੍ਰੀਮਤੀ ਦਲਜੀਤ ਕੌਰ ਜੀ ਨੇ ਆਪਣਾ ਯੋਗਦਾਨ ਪਾਇਆ। ਸਾਰੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ ਮਨਜਿੰਦਰ ਸਿੰਘ, ਸ ਦਵਿੰਦਰ ਸਿੰਘ, ਸ੍ਰੀ ਆਸ਼ੀਸ਼ ਕੁਮਾਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਅਜੀਤ ਕੌਰ, ਸ ਇੰਦਰਜੀਤ ਸਿੰਘ ਨੇ ਸਮੇਂ ਸਿਰ ਪੜਤਾਲ ਉਪਰੰਤ ਰਜਿਸਟਰੇਸ਼ਨ ਮੁਕੰਮਲ ਕੀਤੀ। ਇਹਨਾਂ ਖੇਡਾਂ ਦੇ ਸਰਟੀਫਿਕੇਟਾਂ ਨੂੰ ਭਰਨ ਦੀ ਜਿੰਮੇਵਾਰੀ ਸ ਨਰਿੰਦਰ ਸਿੰਘ ਬੰਗਾ ਦੀ ਟੀਮ ਸ੍ਰੀ ਵਿਜੈ ਕੁਮਾਰ, ਸ਼੍ਰੀਮਤੀ ਬਲਦੀਪ ਕੌਰ, ਸ਼੍ਰੀਮਤੀ ਮਲਕੀਤ ਕੌਰ ਅਤੇ ਸ਼੍ਰੀਮਤੀ ਨਵਜੋਤ ਕੌਰ ਆਪਣੀ ਸਾਫ਼ ਸੁੱਥਰੀ ਲਿਖਾਈ ਨਾਲ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਸਾਫ਼ ਸੁਥਰਾ ਅਤੇ ਸਮੇਂ ਸਿਰ ਖਾਣਾ ਮੁੱਹਈਆ ਕਰਵਾਉਣ ਲਈ ਹੈਡਮਾਸਟਰ ਰਾਜਵਿੰਦਰ ਸਿੰਘ ਗਿੱਲ, ਹੈਡਮਾਸਟਰ ਸ ਰਮੇਸ਼ ਸਿੰਘ ਅਤੇ ਸ ਦਵਿੰਦਰ ਸਿੰਘ ਨੇ ਦਿਨ ਰਾਤ ਦੀ ਪ੍ਰਵਾਹ ਕਰੇ ਬਿਨਾਂ ਆਪਣੀ ਡਿਊਟੀ ਨਿਭਾਈ। ਵੇਟ ਕਮੇਟੀ ਵਿੱਚ ਸ ਗੁਰਿੰਦਰ ਸਿੰਘ, ਸ. ਪਰਮਜੀਤ ਸਿੰਘ, ਸ਼੍ਰੀਮਤੀ ਰਣਵੀਰ ਕੌਰ, ਸ ਅਮਨਦੀਪ ਸਿੰਘ ਅਤੇ ਸ੍ਰੀਮਤੀ ਸਰਬਜੀਤ ਕੌਰ ਨੇ ਸਮੇਂ ਸਿਰ ਖਿਡਾਰੀਆਂ ਦਾ ਵਜ਼ਨ ਕਰਕੇ ਖੇਡਾਂ ਦੀ ਸ਼ੁਰੂਆਤ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ। ਖੇਡ ਗਰਾਂਊਂਡਾਂ ਦੀ ਸਮੁੱਚੀ ਦੇਖਭਾਲ ਸ੍ਰੀ ਵਿਨੀਤ ਭੱਲਾ, ਮਿਸ ਭਜਨਦੀਪ ਕੌਰ ਅਤੇ ਸ਼੍ਰੀ ਰਸ਼ੀਦ ਨੇ ਬਾਖ਼ੂਬੀ ਕੀਤੀ।