ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ
ਰੂਪਨਗਰ, 17 ਨਵੰਬਰ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਹਫਤਾਵਾਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਅੱਜ 18 ਨਵੰਬਰ 2025 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਲ.ਆਈ.ਸੀ ਕੰਪਨੀ ਵੱਲੋਂ ਐਲ.ਆਈ.ਸੀ ਬੀਮਾ ਸਖੀ (ਮਹਿਲਾ ਕਰੀਅਰ ਏਜੰਟ) ਦੀਆਂ 30 ਅਸਾਮੀਆਂ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 70 ਸਾਲ ਤੱਕ ਦੀਆਂ ਕੇਵਲ ਮਹਿਲਾ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਪਹਿਲਾ ਸਾਲ 7000 ਰੁਪਏ ਪ੍ਰਤੀ ਮਹੀਨਾ + ਕਮਿਸ਼ਨ, ਦੂਜਾ ਸਾਲ 6000 ਰੁਪਏ ਪ੍ਰਤੀ ਮਹੀਨਾ + ਕਮਿਸ਼ਨ, ਤੀਜਾ ਸਾਲ – 5000 ਰੁਪਏ ਪ੍ਰਤੀ ਮਹੀਨਾ + ਕਮਿਸ਼ਨ ਅਤੇ 3 ਸਾਲਾਂ ਬਾਅਦ ਆਮ ਕਮਿਸ਼ਨ ਜਾਰੀ ਰਹੇਗਾ।
ਇਸ ਤੋਂ ਇਲਾਵਾ ਪੇਂਡੂ ਕੈਰੀਅਰ ਏਜੰਟ ਦੀਆਂ 30 ਅਸਾਮੀਆਂ ਲਈ 18 ਤੋਂ 35 (SC/ST 18 ਤੋਂ 40) ਦੇ ਪੁਰਸ਼ ਅਤੇ ਔਰਤ ਦੋਵੇਂ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਪਹਿਲਾ ਸਾਲ – 5000 ਰੁਪਏ ਪ੍ਰਤੀ ਮਹੀਨਾ ਦੁਪਹਿਰ + ਕਮਿਸ਼ਨ, ਦੂਜਾ ਸਾਲ – 4000 ਰੁਪਏ ਦੁਪਹਿਰ + ਕਮਿਸ਼ਨ, 2 ਸਾਲਾਂ ਬਾਅਦ ਆਮ ਕਮਿਸ਼ਨ ਜਾਰੀ ਰਹੇਗਾ। ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ, ਰੂਪਨਗਰ ਹੈ।