ਦਿਮਾਗੀ ਦੌਰਾ ਸਬੰਧੀ ਸਮੇਂ ਸਿਰ ਜਾਗਰੂਕਤਾ ਤੇ ਇਲਾਜ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ – ਸਿਵਲ ਸਰਜਨ
ਦਿਮਾਗੀ ਦੌਰਾ ਸਬੰਧੀ ਸਮੇਂ ਸਿਰ ਜਾਗਰੂਕਤਾ ਤੇ ਇਲਾਜ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ – ਸਿਵਲ ਸਰਜਨ
ਰੂਪਨਗਰ, 30 ਅਕਤੂਬਰ: ਸਿਹਤ ਵਿਭਾਗ ਰੂਪਨਗਰ ਵੱਲੋਂ ਅੱਜ ਵਿਸ਼ਵ ਸਟ੍ਰੋਕ (ਦਿਮਾਗੀ ਦੌਰਾ) ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਕੀਤਾ। ਇਸ ਮੌਕੇ ਸਟ੍ਰੋਕ (ਦਿਮਾਗੀ ਦੌਰਾ) ਇਲਾਜ ਯੋਗ ਹੈ ਇਸ ਦਾ ਸਮੇਂ ਸਿਰ ਇਲਾਜ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਵੱਲੋਂ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਸਟ੍ਰੋਕ (ਦਿਮਾਗੀ ਦੌਰਾ) ਪੈ ਜਾਣ ਕਾਰਨ ਦਿਮਾਗ਼ ਵਿੱਚ ਖੂਨ ਦੀ ਸਪਲਾਈ ਰੁਕ ਜਾਣੀ ਜਾਂ ਦਿਮਾਗ ਦੀ ਨਾੜੀ ਦੇ ਫ਼ੱਟ ਜਾਣ ਕਾਰਨ ਦਿਮਾਗ਼ ਦੇ ਸੈੱਲ ਨੁਕਸਾਨ ਗ੍ਰਸਤ ਹੋ ਜਾਂਦੇ ਹਨ। ਸਟ੍ਰੋਕ ਦੇ ਮਰੀਜ਼ਾਂ ਨੂੰ ਜੇਕਰ 4 ਘੰਟਿਆਂ ਦੇ ਅੰਦਰ ਐਮਰਜੈਂਸੀ ਵਿੱਚ ਲਿਆਂਦਾ ਜਾਵੇ ਤਾਂ ਉਸ ਨੂੰ ਅਧਰੰਗ ਤੋਂ ਬਚਾਅ ਲਈ ਟੀਕਾ ਲਗਾਇਆ ਜਾਂਦਾ ਹੈ।
ਇਸ ਮੌਕੇ ਐਸਐਮਓ ਸਿਵਲ ਹਸਪਤਾਲ ਰੂਪਨਗਰ ਡਾ. ਸਿਮਰਨਜੀਤ ਕੌਰ ਨੇ ਸਟਰੋਕ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਬਾਂਹ ਦਾ ਕਮਜ਼ੋਰ ਜਾਂ ਸੁੱਨ ਹੋਣਾ, ਚਿਹਰੇ ਦਾ ਇੱਕ ਹਿੱਸਾ ਥੱਲੇ ਨੂੰ ਹੋਣਾ ਅਤੇ ਬੋਲਣੋਂ ਅਸਮਰੱਥ ਹੋਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਦਿਮਾਗ ਵਿੱਚ ਖੂਨ ਦੀ ਸਪਲਾਈ ਰੁਕਣ ਜਾਂ ਰਕਤਸ੍ਰਾਵ ਹੋਣ ਕਰਕੇ ਹੁੰਦਾ ਹੈ, ਜਿਸ ਨਾਲ ਦਿਮਾਗੀ ਕੋਸ਼ਕਾਂ ਨੂੰ ਨੁਕਸਾਨ ਪਹੁੰਚਦਾ ਹੈ। ਮੁੱਖ ਲੱਛਣਾਂ ਵਿੱਚ ਅਚਾਨਕ ਚਿਹਰੇ ਤੇ ਹੱਥ/ਪੈਰ ਦੀ ਨਸ਼ੀਲੀ, ਬੋਲਣ ਵਿੱਚ ਔਖਾ ਆਉਣਾ ਤੇ ਅਚਾਨਕ ਲਚਕ ਜਾਂ ਕਮਜ਼ੋਰੀ ਆਉਂਦੀ ਹੈ। ਸਮੇਂ ਸਿਰ ਇਲਾਜ ਸਟ੍ਰੋਕ ਦੇ ਮਰੀਜ਼ ਨੂੰ ਜਿੰਨੀ ਜਲਦੀ ਇਲਾਜ ਮਿਲਦਾ ਹੈ, ਉਸਦੀ ਉਨੀ ਹੀ ਉਮੀਦ ਹੈ ਕਿ ਉਹ ਅਧਰੰਗ ਜਾਂ ਵੱਡੀ ਦਿਮਾਗੀ ਨੁਕਸਾਨ ਤੋਂ ਬਚ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕੀਂ ਜਾਣਕਾਰੀ ਦੀ ਘਾਟ ਕਾਰਨ ਜਦੋਂ ਕਿਸੇ ਨੂੰ ਦਿਮਾਗੀ ਦੌਰੇ ਦੀ ਸਮੱਸਿਆ ਹੋ ਜਾਵੇ ਤਾਂ ਘਰੇਲੂ ਇਲਾਜ ਜਾਂ ਵੈਦਗਿਰੀ ਦੇ ਚੱਕਰਾਂ ‘ਚ ਪੈ ਕੇ ਇਸ ਬਿਮਾਰੀ ਦੇ ਵਿੰਡੋ ਪੀਅਰਡ ਜੋ 4 ਘੰਟਿਆਂ ਦਾ ਹੁੰਦਾ ਨੂੰ ਲੰਘਾ ਦਿੰਦੇ ਹਨ। ਜਿਸ ਕਾਰਨ ਬਾਅਦ ‘ਚ ਅਧਰੰਗ ਹੋਣਾ ਸਰੀਰ ਦਾ ਇੱਕ ਪਾਸੇ ਦਾ ਨੁਕਸਾਨ ਹੋ ਜਾਣਾ ਜਾਂ ਕੋਈ ਅੰਗ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਸ ਲਈ ਅਧਰੰਗ ਹੋਣ ‘ਤੇ ਜਲਦੀ ਤੋਂ ਜਲਦੀ ਦੀ ਐਮਰਜੈਂਸੀ ‘ਚ ਦਾਖ਼ਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਨਾੜੀਆਂ ਵਿੱਚ ਖੂਨ ਦੇ ਜਮਾਅ ਨੂੰ ਘੋਲਣਾ ਸਟ੍ਰੋਕ ਹੋਣ ਦੇ 4 ਘੰਟਿਆਂ ਦੇ ਵਿੱਚ-ਵਿੱਚ ਹੀ ਸੰਭਵ ਹੁੰਦਾ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਡਾਕਟਰ, ਡੀ.ਐਮ.ਸੀ ਰੂਪਨਗਰ ਵਰਿੰਦਰ ਕੁਮਾਰ, ਪਬਲੀਨ ਕੌਰ, ਡਾ. ਡੋਰੀਆ ਬੱਗਾ, ਜ਼ਿਲ੍ਹਾ ਮਾਸ ਮੀਡੀਆ ਅਫਸਰ ਗੁਰਮੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਜ਼ਿਲ੍ਹਾ ਫਾਰਮੇਸੀ ਅਫਸਰ ਜਰਨੈਲ ਸਿੰਘ ਆਦਿ ਹਾਜ਼ਰ ਸਨ।