ਬੰਦ ਕਰੋ

ਪਿੰਡ ਪੁਰਖਾਲੀ ਵਿਖੇ ਹੋਈ ਚੋਰੀ ਦੀ ਵਾਰਦਾਤ ਦੇ ਦੋਸ਼ੀਆਂ ਨੂੰ ਸਮਾਨ ਸਮੇਤ ਕੀਤਾ ਕਾਬੂ

ਪ੍ਰਕਾਸ਼ਨ ਦੀ ਮਿਤੀ : 17/10/2025
The culprits of the theft incident in village Purkhali were arrested along with the goods.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪਿੰਡ ਪੁਰਖਾਲੀ ਵਿਖੇ ਹੋਈ ਚੋਰੀ ਦੀ ਵਾਰਦਾਤ ਦੇ ਦੋਸ਼ੀਆਂ ਨੂੰ ਸਮਾਨ ਸਮੇਤ ਕੀਤਾ ਕਾਬੂ

ਰੂਪਨਗਰ, 17 ਅਕਤੂਬਰ: ਡੀਐੱਸਪੀ ਸ. ਰਾਜਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਭੀਨਾਸ਼ ਬਾਂਸਲ ਵਾਸੀ ਪਿੰਡ ਪੁਰਖਾਲੀ ਥਾਣਾ ਸਦਰ ਰੂਪਨਗਰ ਜ਼ਿਲ੍ਹਾ ਰੂਪਨਗਰ ਦੇ ਘਰ ਵਿੱਚ ਸੋਨੇ ਚਾਂਦੀ ਦੇ ਗਹਿਣੇ ਅਤੇ ਭਾਰੀ ਮਾਤਰਾ ਵਿੱਚ ਨਗਦੀ ਦੀ ਚੋਰੀ ਸਬੰਧੀ ਮੁਦੱਈ ਅਭੀਨਾਂਸ ਬਾਂਸਲ ਦੇ ਬਿਆਨ ਤੇ ਮੁਕੱਦਮਾ ਨੰਬਰ 161 ਮਿਤੀ 08.10.2025 ਅ/ਧ 331(4), 305 ਬੀਐਨਐਸ ਥਾਣਾ ਸਦਰ ਰੂਪਨਗਰ ਦਰਜ ਰਜਿਸਟਰ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਇੰਚਾਰਜ ਪੁਰਖਾਲੀ ਵੱਲੋਂ ਅਮਲ ਵਿੱਚ ਲਿਆਂਦੀ ਗਈ। ਸੀਨੀਅਰ ਅਫਸਰਾਂ ਬਾਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੌਕਾ ਵਾਰਦਾਤ ਵਾਲੇ ਸਥਾਨ ਤੋਂ ਫਰਾਸਿੰਕ ਟੀਮ ਦੇ ਮਾਹਿਰਾ ਅਤੇ ਫਿੰਗਰ ਪ੍ਰੈਟ ਮਾਹਿਰ ਦੁਬਾਰਾ ਦੋਸ਼ੀਆ ਦੇ ਫਿੰਗਰ ਪੈਟ ਉਠਾਏ ਗਏ ਤਕਨੀਕੀ ਤਫਤੀਸ਼ ਦੀ ਮਦਦ ਨਾਲ ਦੋਸ਼ੀ ਮਨਜੀਤ ਕੁਮਾਰ ਉਰਫ ਹਨੀ ਵਾਸੀ ਪਿੰਡ ਤੀੜਾ ਥਾਣਾ ਮੁੱਲਾਪੁਰ ਗਰੀਬਦਾਸ ਜ਼ਿਲ੍ਹਾ ਐਸਏਐਸ ਨਗਰ ਨੂੰ ਗ੍ਰਿਫਤਾਰ ਕਰਕੇ ਚੋਰੀ ਦੀ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਇਕਲ ਅਤੇ ਇਲੈਕਟ੍ਰੋਨਿੰਕ ਕਟਰ ਬਰਾਮਦ ਕਰਵਾਇਆ।

ਸ. ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀ ਮਨਜੀਤ ਕੁਮਾਰ ਦੀ ਪੁੱਛ ਗਿੱਛ ਤੋਂ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਪੁਰਖਾਲੀ ਤੋਂ 8,50,000/- ਰੁਪਏ ਕੈਸ਼ ਢਾਈ ਤੋਲੇ ਸੋਨਾ, 450 ਗ੍ਰਾਮ ਚਾਦੀ ਦੇ ਗਹਿਣੇ ਅਤੇ ਇਸ ਤੇ ਭਰਾ ਗੁਰਤਾਜ ਸਿੰਘ ਉਰਫ ਛਿੰਦਾ ਨੂੰ ਗ੍ਰਿਫਤਾਰ ਕਰਕੇ 1,50,000/-ਰੁਪਏ ਬ੍ਰਾਮਦ ਕਰਵਾਇਆ। ਇਨ੍ਹਾਂ ਦੋਸ਼ੀਆ ਤੋਂ ਕੁੱਲ 10 ਲੱਖ ਰੁਪਏ, ਡਾਈ ਤੋਲੇ ਸੋਨਾ, 450 ਗ੍ਰਾਮ ਚਾਂਦੀ ਦੇ ਗਹਿਣੇ, ਇੱਕ ਮੋਟਰ ਸਾਇਕਲ ਅਤੇ ਇੱਕ ਇਲੈਕਟ੍ਰੋਨਿੰਕ ਕਟਰ ਬ੍ਰਾਮਦ ਕਰਵਾਇਆ ਗਿਆ।