ਰੂਪਨਗਰ ਜ਼ਿਲ੍ਹੇ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਕੂਲ ਐਥਲੈਟਿਕਸ ਖੇਡਾਂ ਧੂਮਧਾਮ ਨਾਲ ਸਮਾਪਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ਜ਼ਿਲ੍ਹੇ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸਕੂਲ ਐਥਲੈਟਿਕਸ ਖੇਡਾਂ ਧੂਮਧਾਮ ਨਾਲ ਸਮਾਪਤ
ਰੂਪਨਗਰ, 6 ਅਕਤੂਬਰ: 69ਵੀਆਂ ਦੋ ਰੋਜ਼ਾ ਅੰਤਰ-ਸਕੂਲ ਜ਼ਿਲ੍ਹਾ ਪੱਧਰੀ ਸਕੂਲ ਐਥਲੈਟਿਕਸ ਖੇਡਾਂ ਦਾ ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਸ਼ਾਨਦਾਰ ਸਮਾਪਨ ਹੋਇਆ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ, ਸ਼੍ਰੀਮਤੀ ਸ਼ਰਨਜੀਤ ਕੌਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਨਿਗਰਾਨੀ ਹੇਠ ਅਤੇ ਕਨਵੀਨਰ ਸ. ਕੁਲਵਿੰਦਰ ਸਿੰਘ, ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਦੇਖ-ਭਾਲ ਹੇਠ ਆਯੋਜਿਤ ਕੀਤੀਆਂ ਗਈਆਂ।
ਦੂਜੇ ਦਿਨ ਮੁੰਡਿਆਂ ਦੇ ਵੱਖ-ਵੱਖ ਵਰਗਾਂ ਵਿੱਚ ਦੌੜਾਂ, ਛਾਲਾਂ, ਥਰੋਆਂ ਤੇ ਹੋਰ ਖੇਡਾਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਖੇਡਾਂ ਦੇ ਅੰਤ ‘ਤੇ ਮੁੱਖ ਮਹਿਮਾਨ ਸ੍ਰੀ ਜਤਿੰਦਰ ਸਿੰਘ ਗਿੱਲ, ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਨੇ ਸ਼੍ਰੀਮਤੀ ਸ਼ਰਨਜੀਤ ਕੌਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਸ. ਕੁਲਵਿੰਦਰ ਸਿੰਘ ਨਾਲ ਮਿਲ ਕੇ ਜੇਤੂ ਐਥਲੀਟਾਂ ਨੂੰ ਮੈਡਲ ਤੇ ਪ੍ਰਮਾਣਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ।
ਇਹ ਮੌਕਾ ਖਾਸ ਤੌਰ ‘ਤੇ ਉੱਪ-ਕਨਵੀਨਰ ਸ. ਵਰਿੰਦਰ ਸਿੰਘ ਸੈਣੀ ਅਤੇ ਸਮੁੱਚੀ ਆਯੋਜਕ ਟੀਮ ਲਈ ਮਾਣ ਦਾ ਰਿਹਾ, ਜਿਨ੍ਹਾਂ ਨੇ ਖੇਡਾਂ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨਰਿੰਦਰ ਸਿੰਘ ਬੰਗਾ (ਸਟੇਟ ਐਵਾਰਡੀ) ਨੇ ਦੱਸਿਆ ਕਿ ਲੰਬੀ ਛਾਲ ਵਿੱਚ ਲਖਵਿੰਦਰ ਸਿੰਘ ਘਨੌਲੀ ਨੇ 5.80 ਮੀਟਰ ਦੀ ਛਾਲ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਯੰਕ (ਪੁਰਬਾ ਨੂਰਪੁਰ ਬੇਦੀ) ਦੂਜੇ ਅਤੇ ਰਜਿੰਦਰਪ੍ਰਤਾਪ ਸਿੰਘ (ਭਲਾਣ) ਤੀਜੇ ਸਥਾਨ ‘ਤੇ ਰਹੇ। ਤੀਹਰੀ ਛਾਲ ਵਿੱਚ ਅਮਰਜੀਤ ਕੁਮਾਰ ਤੇ ਅਮਨਦੀਪ ਸਿੰਘ (ਦੋਵੇਂ ਰੂਪਨਗਰ) ਨੇ ਕ੍ਰਮਵਾਰ ਪਹਿਲੇ ਦੋ ਸਥਾਨ ਪ੍ਰਾਪਤ ਕੀਤੇ।
100 ਮੀਟਰ ਦੌੜ ਵਿੱਚ ਤੀਸ਼ਾਨ ਸੈਣੀ (ਅਨੰਦਪੁਰ ਸਾਹਿਬ) ਪਹਿਲੇ ਤੇ ਸੂਰੀਆ ਕਾਂਤ (ਰੂਪਨਗਰ) ਦੂਜੇ ਸਥਾਨ ‘ਤੇ ਰਹੇ। 200 ਮੀਟਰ ਦੌੜ ਵਿੱਚ ਰਾਜਵੀਰ ਸਿੰਘ ਨੇ ਪਹਿਲਾ ਅਤੇ ਤੀਸ਼ਾਨ ਸੈਣੀ ਨੇ ਦੂਜਾ ਸਥਾਨ ਹਾਸਲ ਕੀਤਾ।
ਐਥਲੈਟਿਕਸ ਮੀਟ ਦੀ ਸਫ਼ਲਤਾ ਵਿੱਚ ਸ. ਇੰਦਰਜੀਤ ਸਿੰਘ (ਟਰੈਕ ਈਵੈਂਟ ਇੰਚਾਰਜ), ਸ. ਰਾਜਵੀਰ ਸਿੰਘ (ਥਰੋ ਈਵੈਂਟ ਇੰਚਾਰਜ), ਸ. ਗੁਰਵਿੰਦਰ ਸਿੰਘ (ਜੰਪ ਇੰਚਾਰਜ), ਸ਼੍ਰੀਮਤੀ ਗੁਰਪ੍ਰੀਤ ਕੌਰ (ਜ਼ੋਨਲ ਸਕੱਤਰ ਰੂਪਨਗਰ), ਸ਼੍ਰੀਮਤੀ ਦਵਿੰਦਰ ਕੌਰ, ਸ. ਮਨਜਿੰਦਰ ਸਿੰਘ, ਸ਼੍ਰੀ ਦੀਪਕ ਕੁਮਾਰ ਰਾਣਾ, ਸ. ਰਵਿੰਦਰ ਸਿੰਘ, ਸ. ਪਰਮਜੀਤ ਸਿੰਘ, ਸ. ਗੁਰਿੰਦਰਜੀਤ ਸਿੰਘ ਮਾਨ, ਸ਼੍ਰੀ ਰਾਕੇਸ਼ ਕੁਮਾਰ, ਸ. ਦਵਿੰਦਰ ਸਿੰਘ, ਸ਼੍ਰੀਮਤੀ ਰਣਵੀਰ ਕੌਰ ਤੇ ਸ਼੍ਰੀਮਤੀ ਧਰਮਿੰਦਰ ਕੌਰ ਆਦਿ ਅਧਿਆਪਕ ਸਾਹਿਬਾਨ ਦਾ ਵਿਸ਼ੇਸ਼ ਯੋਗਦਾਨ ਰਿਹਾ।
ਫੋਟੋ : ਜੇਤੂ ਐਥਲੀਟਾਂ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੀਮਤੀ ਸ਼ਰਨਜੀਤ ਕੌਰ ਅਤੇ ਹੋਰ ਅਧਿਕਾਰੀ।