ਕਰਾਟੇ ਅਤੇ ਤਾਈਕਵਾਡੋਂ ਦੇ ਮੁਕਾਬਲੇ ਜੀਐਮਐਨ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਜਾਰੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ
ਕਰਾਟੇ ਅਤੇ ਤਾਈਕਵਾਡੋਂ ਦੇ ਮੁਕਾਬਲੇ ਜੀਐਮਐਨ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਜਾਰੀ
ਰੂਪਨਗਰ, 10 ਸਤੰਬਰ: 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਰੂਪਨਗਰ ਦੇ ਕਰਾਟੇ ਅਤੇ ਤਾਈਕਵਾਂਡੋ ਖੇਡ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਹੇਠ ਜੀਐਮਐਨ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ।
ਇਹ ਮੁਕਾਬਲੇ ਲੜਕਿਆਂ ਦੇ ਅੰਡਰ-14, 17 ਅਤੇ 19 ਸਾਲ ਉਮਰ ਵਰਗ ਦੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 20 ਤੋਂ ਵੱਧ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੇ ਭਾਗ ਲਿਆ। ਕਰਾਟੇ ਅਤੇ ਤਾਈਕਵਾਡੋਂ ਖੇਡ ਦੇ ਹਰ ਉਮਰ ਵਰਗ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿੱਚ ਰੀਤੀਸ਼ ਸ਼ਰਮਾ, ਪਰਮਵੀਰ ਸਿੰਘ, ਯਾਕੂਬ ਰਾਏ, ਹਰਵੀਰ ਸਿੰਘ, ਅਬੀ ਰਾਜ ਕਪਿਲਾ, ਆਕਾਸ਼ਦੀਪ ਸਿੰਘ, ਹਰਮਨਦੀਪ ਸਿੰਘ ਅਤੇ ਕਮਲਜੀਤ ਸਿੰਘ ਨੇ ਆਪਣੇ ਆਪਣੇ ਉਮਰ ਵਰਗ ਵਿੱਚ ਮੈਚ ਜਿੱਤੇ।
ਇਸ ਮੌਕੇ ਪ੍ਰਿੰਸੀਪਲ ਰਵੀ ਬੰਸਲ, ਸ਼ਰਨਜੀਤ ਕੌਰ ਜ਼ਿਲਾ ਖੇਡ ਕੋਆਰਡੀਨੇਟਰ, ਵਰਿੰਦਰ ਸਿੰਘ, ਦਵਿੰਦਰ ਸਿੰਘ, ਪੁਨੀਤ ਸਿੰਘ ਲਾਲੀ,ਪਰਮਜੀਤ ਸਿੰਘ, ਗੁਰਤੇਜ ਸਿੰਘ, ਗੁਰਇੰਦਰਜੀਤ ਸਿੰਘ ਮਾਨ, ਮੈਡਮ ਰੇਨੂ, ਸਤਨਾਮ ਸਿੰਘ, ਨਿਰਮਲਜੀਤ ਸਿੰਘ,ਸੰਦੀਪ ਕੁਮਾਰ, ਮਨਜਿੰਦਰ ਸਿੰਘ, ਅਤੁਲ ਸ਼ਰਮਾ ਅਤੇ ਭੁਪਿੰਦਰ ਸਿੰਘ ਕੋਚ ਹਾਜਰ ਸਨ l