ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਝੱਲੀਆਂ ਕਲਾਂ ਸਕੂਲ ਵਿਖੇ ਅੱਜ ਤੋਂ ਸ਼ੁਰੂ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲੇ ਝੱਲੀਆਂ ਕਲਾਂ ਸਕੂਲ ਵਿਖੇ ਅੱਜ ਤੋਂ ਸ਼ੁਰੂ
ਰੂਪਨਗਰ, 10 ਸਤੰਬਰ: 69ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ ਰਾਈਫ਼ਲ ਸ਼ੂਟਿੰਗ ਦੇ ਖੇਡ ਮੁਕਾਬਲੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਲਈ ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਨੂੰ ਕਨਵੀਨਰਅਤੇ ਪੰਜਾਬੀ ਮਾਸਟਰ ਸ. ਨਰਿੰਦਰ ਸਿੰਘ ਨੂੰ ਉਪ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਸਟੇਟ ਐਵਾਰਡੀ ਸ. ਨਰਿੰਦਰ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਤਿੰਨਾਂ ਈਵੈਂਟਸ ਏਅਰ ਪਿਸਟਲ, ਪੀਪ ਸਾਈਟ ਏਅਰ ਰਾਈਫ਼ਲ ਅਤੇ ਓਪਨ ਸਾਇਟ ਏਅਰ ਰਾਈਫ਼ਲ ਸ਼ੂਟਿੰਗ ਦੇ ਖੇਡ ਮੁਕਾਬਲੇ ਵੱਖ-ਵੱਖ ਆਯੂ ਗੁੱਟ ਅੰਡਰ -14 ਸਾਲ, ਅੰਡਰ -17 ਸਾਲ ਅਤੇ ਅੰਡਰ -19 ਸਾਲ ਤਹਿਤ ਕਰਵਾਏ ਜਾ ਰਹੇ ਹਨ।