ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ
ਮੋਰਿੰਡਾ, 20 ਅਗਸਤ: ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐਸ.ਏ.ਐਸ ਨਗਰ ਦੀਆਂ ਹਦਾਇਤਾਂ ਅਤੇ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਸ਼ਾਮ ਲਾਲ ਦੀ ਰਹਿਨੁਮਾਈ ਹੇਠ ਮੋਰਿੰਡਾ ਦੇ ਪਿੰਡ ਰਤਨਗੜ੍ਹ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਨਸ਼ਿਆਂ ਖ਼ਿਲਾਫ਼, ਡੀ.ਵੀ ਐਕਟ, ਵਿਚੋਲਗੀ ਮੁਹਿੰਮ ਅਤੇ ਸੈਕਸੁਅਲ ਹਰਾਸਮੈਂਟ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਹਰਕੀਤ ਸਿੰਘ, ਲੀਗਲ ਏਡ ਡਿਫੈਂਸ ਕੌਂਸਲ ਤੋਂ ਐਡਵੋਕੇਟ ਅਸ਼ੀਸ ਕੁਮਾਰ, ਰਿਆਤ ਕਾਲਜ ਤੋਂ ਲਾਅ ਦੇ ਵਿਦਿਆਰਥੀ, ਪਿੰਡ ਦੇ ਸਰਪੰਚ ਅਤੇ ਪਤਵੰਤੇ ਸੱਜਣਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਇਸ ਮੌਕੇ ਸੀ.ਜੀ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਵੀ ਐਕਟ ਵਿੱਚ ਸੁਰੱਖਿਆ ਆਦੇਸ਼ ਜਿਸ ਨਾਲ ਪੀੜਤ ਔਰਤ ਦੀ ਸੁਰੱਖਿਆ ਯਕੀਨੀ ਬਣਦੀ ਹੈ, ਰਿਹਾਇਸ਼ ਦਾ ਅਧਿਕਾਰ ਜਿਸ ਨਾਲ ਔਰਤ ਨੂੰ ਘਰ ਵਿੱਚ ਰਹਿਣ ਦਾ ਹੱਕ ਮਿਲਦਾ ਹੈ, ਅਤੇ ਮੁਆਵਜ਼ਾ ਜੋ ਮਾਨਸਿਕ ਜਾਂ ਸਰੀਰਕ ਨੁਕਸਾਨ ਦੀ ਭਰਪਾਈ ਲਈ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨਸ਼ਿਆਂ ਦੇ ਨੁਕਸਾਨ ਅਤੇ ਉਸ ਤੋਂ ਬਚਾਅ ਦੇ ਉਪਾਅ, ਘਰੇਲੂ ਹਿੰਸਾ ਕਾਨੂੰਨ, ਵਿਚੋਲਗੀ ਦੀ ਮਹੱਤਤਾ ਅਤੇ ਕਾਰਗੁਜ਼ਾਰੀ ਅਤੇ ਲਿੰਗਕ ਉਤਪੀੜਨ ਰੋਕਥਾਮ ਕਾਨੂੰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਕਿਵੇਂ ਇਹ ਕਾਨੂੰਨ ਪੀੜਤਾਂ ਦੀ ਸਹਾਇਤਾ ਲਈ ਬਣਾਏ ਗਏ ਹਨ ਅਤੇ ਲੋਕ ਉਨ੍ਹਾਂ ਤੋਂ ਲਾਭ ਕਿਵੇਂ ਲੈ