ਚੋਣਕਾਰ ਰਜਿਸਟਰੇਸ਼ਨ ਅਫਸਰ ਰੂਪਨਗਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੀ.ਐਲ.ਏ ਨਿਯੁਕਤ ਕਰਨ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਚੋਣਕਾਰ ਰਜਿਸਟਰੇਸ਼ਨ ਅਫਸਰ ਰੂਪਨਗਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੀ.ਐਲ.ਏ ਨਿਯੁਕਤ ਕਰਨ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ
ਰੂਪਨਗਰ, 19 ਅਗਸਤ: ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਡਾ. ਸੰਜੀਵ ਕੁਮਾਰ ਵੱਲੋਂ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬੀ.ਐਲ.ਏ ਨਿਯੁਕਤ ਕਰਨ ਸਬੰਧੀ ਵਿਧਾਨ ਸਭਾ ਚੋਣ ਹਲਕਾ ਰੂਪਨਗਰ (50) ਦੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਉਪ ਮੰਡਲ ਮੈਜਿਸਟਰੇਟ ਦਫਤਰ ਰੂਪਨਗਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਹਲਕੇ ਦੇ ਸਮੂਹ ਬੂਥਾਂ ਵਿੱਚ ਬੀ.ਐਲ.ਓਜ ਦੀ ਸਹਾਇਤਾਂ ਲਈ ਬੀ.ਐਲ.ਏ. (ਬੂਥ ਲੈਵਲ ਏਜੰਟ) ਲਗਾਉਣ ਸਬੰਧੀ ਸਲਾਹ ਦਿੱਤੀ ਗਈ।
ਮੀਟਿੰਗ ਵਿੱਚ ਬੂਥ ਲੇਵਲ ਏਜੰਟ (ਬੀ.ਐਲ.ਏ) ਦੀ ਨਿਯੁਕਤੀ ਕਰਨ ਸਬੰਧੀ ਉਨ੍ਹਾਂ ਦੱਸਿਆ ਕਿ ਬੀ.ਐਲ.ਏ ਉਸੇ ਪੋਲਿੰਗ ਸਟੇਸ਼ਨ ਤੇ ਨਿਯੁਕਤ ਕੀਤਾ ਜਾਵੇਗਾ ਜਿੱਥੇ ਉਹ ਖੁਦ ਉਸੇ ਪੋਲਿੰਗ ਸਟੇਸ਼ਨ ਦਾ ਵੋਟਰ ਹੋਵੇਗਾ ਅਤੇ ਕੋਈ ਵੀ ਸਰਕਾਰੀ ਮੁਲਾਜ਼ਮ ਸਥਾਨਕ ਪ੍ਰਸ਼ਾਸਨ ਜਾਂ ਪੀਐਸਯੂ ਦੇ ਕਰਮਚਾਰੀ ਬੀ.ਐਲ.ਏ ਨਹੀਂ ਬਣ ਸਕਦੇ।
ਉਨ੍ਹਾਂ ਦੱਸਿਆ ਕਿ ਬੂਥ ਲੇਵਲ ਏਜੰਟ ਆਪਣੇ ਪੋਲਿੰਗ ਬੂਥ ਦੇ ਮ੍ਰਿਤਕ ਜਾਂ ਸ਼ਿਫਟ ਹੋ ਚੁੱਕੇ ਵੋਟਰਾਂ ਦੀ ਲਿਸਟ ਤਿਆਰ ਕਰਕੇ ਡੈਜੀਗਨੈਟਿਡ ਅਫ਼ਸਰ/ਬੂਥ ਲੈਵਲ ਅਫ਼ਸਰ (ਬੀਐਲਓ) ਨੂੰ ਮੁਹੱਇਆ ਕਰਵਾ ਸਕਦਾ ਹੈ ਜਿਸ ਨਾਲ ਵੋਟਰ ਲਿਸਟ ਦਾ ਕੰਮ ਸੰਚਾਰੂ ਢੰਗ ਨਾਲ ਪੂਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬੂਥ ਲੇਵਲ ਏਜੰਟ ਦਾ ਕੰਮ ਵੋਟਰਾਂ ਨੂੰ ਪ੍ਰੇਰਿਤ ਕਰਨਾ ਅਤੇ ਸਮੇਂ-ਸਮੇਂ ਤੇ ਆਪਣੇ ਬੂਥ ਵਿੱਚ ਵੋਟਰਾਂ ਸਬੰਧੀ ਹੋਈ ਸੋਧ ਜਿਵੇਂ ਕਿ ਵੋਟਰ ਦਾ ਨਾਮ ਪਤਾ ਆਦਿ ਦੀ ਜਾਂਚ ਕਰਨੀ ਹੈ।
ਇਸ ਤੋਂ ਇਲਾਵਾ ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਦੱਸਿਆ ਗਿਆ ਕਿ ਜੇਕਰ ਰਾਜਨੀਤਿਕ ਪਾਰਟੀਆਂ ਦੀ ਇੱਛਾ ਹੋਵੇ ਤਾਂ ਉਹ ਆਪਣੇ-ਆਪਣੇ ਬੂਥ ਲੇਵਲ ਏਜੰਟ ਲਈ ਆਪਣਾ ਖਾਸ ਆਈਡੀ ਵੀ ਜਾਰੀ ਕਰ ਸਕਦੇ ਹਨ।
ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਤੋਂ ਸ਼੍ਰੀ ਸੰਦੀਪ ਜੋਸ਼ੀ, ਕਾਂਗਰਸ ਤੋਂ ਸ. ਭੁਪਿੰਦਰ ਸਿੰਘ, ਬੀ.ਜੇ.ਪੀ ਤੋਂ ਸ. ਜਰਨੈਲ ਸਿੰਘ ਭਾਊਵਾਲ, ਸੀ.ਪੀ.ਆਈ.ਐਮ ਤੋਂ ਸ. ਗੁਰਦੇਵ ਸਿੰਘ ਬਾਗੀ, ਸੀ.ਪੀ.ਆਈ ਤੋਂ ਕਾਮਰੇਡ ਸੁਖਵੀਰ ਸਿੰਘ, ਚੋਣ ਕਾਨੂੰਗੋ ਸ਼੍ਰੀ ਰਾਜੇਸ਼ ਕੁਮਾਰ, ਡਾਟਾ ਐਟਰੀ ਓਪਰੇਟਰ ਮਿਸ ਮਨਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਰਹੇ।