ਮਿਸ਼ਨ ਸਰਮਾਰਥ 3.0 ਅਧੀਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੂਪਨਗਰ ਦੇ ਸਕੂਲ ਕੀਤੇ ਸਨਮਾਨਿਤ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਮਿਸ਼ਨ ਸਰਮਾਰਥ 3.0 ਅਧੀਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੂਪਨਗਰ ਦੇ ਸਕੂਲ ਕੀਤੇ ਸਨਮਾਨਿਤ
ਰੂਪਨਗਰ, 16 ਅਗਸਤ: ਡੀਜੀਐੱਸਈ ਦਫ਼ਤਰ ਪੰਜਾਬ ਵਿਖੇ ਆਯੋਜਿਤ ਸਮਾਰੋਹ ਵਿੱਚ ਪ੍ਰੋਗਰਾਮ ਡਾਇਰੈਕਟਰ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਸ਼੍ਰੀਮਤੀ ਕਿਰਨ ਸ਼ਰਮਾ ਦੀ ਅਗਵਾਈ ਹੇਠ ਮੈਂਬਰ ਪੰਜਾਬ ਵਿਕਾਸ ਕਮਿਸ਼ਨ ਸ਼੍ਰੀ ਅਨੁਰਾਗ ਕੁੰਡੂ ਵੱਲੋਂ ਸਰਕਾਰੀ ਹਾਈ ਸਕੂਲ ਛੋਟੀ ਝੱਲੀਆਂ ਦੀ ਹੈੱਡਮਿਸਟ੍ਰੈਸ ਸ਼੍ਰੀਮਤੀ ਮਨਜੀਤ ਕੌਰ ਅਤੇ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ ਦੇ ਇੰਚਾਰਜ ਸ. ਸੁਖਜੀਤ ਸਿੰਘ ਨੂੰ ਉਦਾਹਰਣ ਅਕੈਡਮੀ ਉੱਤਮਤਾ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਜ਼ਿਲ੍ਹਾ ਰੀਸੋਰਸ ਪਰਸਨ ਰੂਪਨਗਰ ਸ਼੍ਰੀ ਵਿਪਿਨ ਕਟਾਰੀਆ ਨੇ ਦੱਸਿਆ ਕਿ ਸਾਡੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਪ੍ਰਿੰਸੀਪਲ ਡਾਇਟ ਸ਼੍ਰੀਮਤੀ ਮੋਨਿਕਾ ਭੂਟਾਨੀ ਦੀ ਅਗਵਾਈ ਹੇਠ ਮਿਸ਼ਨ ਸਰਮਾਰਥ 3.0 ਅਧੀਨ ਅਕਾਦਮਿਕ ਪ੍ਰਦਰਸ਼ਨ ਦੇ ਆਧਾਰ ‘ਤੇ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਸਨਮਾਨਿਤ ਕੀਤਾ ਗਿਆ।
ਸ਼੍ਰੀ ਵਿਪਿਨ ਕਟਾਰੀਆ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ 40 ਸਕੂਲਾਂ ਨੇ ਵੱਖ-ਵੱਖ ਸ਼੍ਰੇਣੀਆਂ ਲਈ ਆਪਣੇ ਆਪ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿੱਚੋਂ 25 ਸਕੂਲ ਯੋਗ ਪਾਏ ਗਏ ਸਨ ਅਤੇ ਉਨ੍ਹਾਂ ਵਿੱਚੋਂ 2 ਸਕੂਲ ਜਿਨ੍ਹਾਂ ਨੇ ਉਦਾਹਰਣ ਅਕੈਡਮੀ ਉੱਤਮਤਾ ਸ਼੍ਰੇਣੀ ਅਧੀਨ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਇਆ, ਨੂੰ ਅੱਜ ਡੀ ਜੀ ਐੱਸ ਈ ਦਫ਼ਤਰ ਪੰਜਾਬ ਵਿਖੇ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਵਿੱਚ ਸਹਾਇਕ ਡਾਇਰੈਕਟਰ ਡਾ. ਸ਼ੰਕਰ ਚੌਧਰੀ, ਸਟੇਟ ਕੋਆਰਡੀਨੇਟਰ ਮੈਡਮ ਨਵਨੀਤ ਕਡ, ਗੁਰਤੇਜ ਸਿੰਘ ਖੱਟੜਾ ਅਤੇ ਬੀਆਰਸੀ ਸਲੌਰਾ ਰਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।