“ਰੁੱਖ ਲਗਾਓ ਮੁਹਿੰਮ” ਦੇ ਤਹਿਤ ਅੱਜ ਆਈ.ਆਈ.ਟੀ ਰੋਪੜ ਵਿਖੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਬੂਟੇ ਲਗਾਏ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
“ਰੁੱਖ ਲਗਾਓ ਮੁਹਿੰਮ” ਦੇ ਤਹਿਤ ਅੱਜ ਆਈ.ਆਈ.ਟੀ ਰੋਪੜ ਵਿਖੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਬੂਟੇ ਲਗਾਏ
ਰੂਪਨਗਰ, 4 ਜੁਲਾਈ: ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਸ਼੍ਰੀਮਤੀ ਨਵਜੋਤ ਕੌਰ ਸੋਹਲ ਜੀਆਂ ਦੇ ਨਿਰਦੇਸ਼ਾਂ ਉੱਤੇ ਚਲਾਈ ਜਾ ਰਹੀ “ਰੁੱਖ ਲਗਾਓ ਮੁਹਿੰਮ” ਤਹਿਤ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਦੇ ਸਮੇਤ ਆਈ.ਆਈ.ਟੀ ਰੋਪੜ ਡਾਇਰੈਕਟਰ ਡਾ. ਰਾਜੀਵ ਆਹੁੱਜਾ ਅਤੇ ਜੁਆਇੰਟ ਰਜਿਸਟਰਾਰ ਰਵਿੰਦਰ ਕੁਮਾਰ ਨੇ ਆਈ.ਆਈ.ਟੀ ਵਿਖੇ 500 ਦੇ ਕਰੀਬ ਬੂਟੇ ਲਗਾਏ ਗਏ।
ਇਸ ਮੌਕੇ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪਰਯਾਵਰਨ ਦੀ ਸੁਰੱਖਿਆ ਕਰਨਾ ਅਤੇ ਹਰੇ-ਭਰੇ ਵਾਤਾਵਰਨ ਨੂੰ ਮੁੜ ਸੁਰਜੀਤ ਕਰਨਾ ਹੈ। ਇਹ ਕਦਮ ਵਾਯੂ ਪ੍ਰਦੂਸ਼ਣ ਘਟਾਉਣ, ਮੌਸਮੀ ਬਦਲਾਅ ਨਾਲ ਲੜਨ ਅਤੇ ਭਵਿੱਖ ਦੀ ਪੀੜ੍ਹੀ ਲਈ ਸਾਫ ਸੂਥਰਾ ਵਾਤਾਵਰਣ ਸੌਂਪਣ ਵੱਲ ਇੱਕ ਉਮੀਦ ਭਰਿਆ ਯਤਨ ਹੈ।
ਰੁੱਖ ਸਿਰਫ਼ ਹਰੇ-ਭਰੇ ਸੁੰਦਰ ਨਜ਼ਾਰੇ ਹੀ ਨਹੀਂ ਦਿੰਦੇ, ਬਲਕਿ ਇਹ ਸਾਡੀ ਜ਼ਿੰਦਗੀ ਦਾ ਅਹੰਮ ਹਿੱਸਾ ਹਨ। ਇਹ ਅਕਸੀਜਨ ਦੇਣ ਤੋਂ ਲੈ ਕੇ ਧਰਤੀ ਦੀ ਉੱਸਦੀ ਹੋਈ ਗਰਮੀ ਨੂੰ ਘਟਾਉਣ ਤੱਕ ਅਨੇਕਾਂ ਤਰੀਕਿਆਂ ਨਾਲ ਮੱਦਦ ਕਰਦੇ ਹਨ। “ਰੁੱਖ ਲਗਾਓ ਮੁਹਿੰਮ” ਦੇ ਜ਼ਰੀਏ ਲੋਕਾਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਹੋ ਰਹੀ ਹੈ।
ਇਸ ਮੌਕੇ ਉਨ੍ਹਾ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਇਕ ਨੂੰ ਘੱਟੋ-ਘੱਟ ਇੱਕ ਦਰੱਖਤ ਲਗਾਉਣ ਅਤੇ ਵਾਤਾਵਰਨ ਨੂੰ ਮੁੜ ਹਰਿਆ ਭਰਿਆ ਬਣਾਉਣ ਲਈ ਆਪਣਾ ਬਣਦਾ ਸਹਿਯੋਗ ਜ਼ਰੂਰ ਦੇਣ।