ਬੰਦ ਕਰੋ

ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ

ਪ੍ਰਕਾਸ਼ਨ ਦੀ ਮਿਤੀ : 01/07/2025
Complete ban on bathing in rivers, canals and lakes and roaming on the banks

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ ਅਤੇ ਕਿਨਾਰਿਆਂ ਤੇ ਘੁੰਮਣ ‘ਤੇ ਪੂਰਨ ਪਾਬੰਦੀ

ਰੂਪਨਗਰ, 01 ਜੁਲਾਈ : ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ ਤੇ ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਵਿਅਕਤੀਆਂ ਦੇ ਨਹਾਉਣ ‘ਤੇ ਅਤੇ ਇਨ੍ਹਾਂ ਦੇ ਕਿਨਾਰਿਆਂ ਦੇ ਘੁੰਮਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਗਰਮੀ ਅਤੇ ਮਾਨਸੂਨ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਕਈ ਬੱਚੇ ਅਤੇ ਆਮ ਵਿਅਕਤੀ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਨੇੜੇ ਪੈਂਦੇ ਸਤਲੁਜ ਦਰਿਆ/ ਦੂਸਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਨਹਾਉਣ/ਤੈਰਨ ਲਈ ਚਲੇ ਜਾਂਦੇ ਹਨ, ਪ੍ਰੰਤੂ ਜਿਵੇਂ ਕਿ ਅੱਜ ਕੱਲ੍ਹ ਪਹਾੜਾਂ ਉੱਪਰ ਬਹੁਤ ਬਰਸਾਤ ਹੋ ਰਹੀ ਹੈ, ਪਾਣੀ ਤੇਜ਼ੀ ਭਾਖੜਾ ਡੈਮ ਵਿੱਚ ਆ ਰਿਹਾ ਹੈ, ਜਿਸ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਵੱਲੋਂ ਵੀ ਸਤਲੁਜ ਦਰਿਆ/ਨਹਿਰਾਂ ਵਿੱਚ ਪਾਣੀ ਛੱਡਿਆ ਜਾਂਦਾ ਹੈ।

ਇਸ ਕਾਰਨ ਆਮ ਪਬਲਿਕ ਨੂੰ ਪਤਾ ਨਹੀਂ ਚੱਲਦਾ ਕਿ ਕਿਸ ਸਮੇਂ ਦਰਿਆ/ਨਹਿਰਾਂ/ਨਦੀਆਂ ਅਤੇ ਸੂਇਆਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ ਜਾਂ ਕਈਆਂ ਨੂੰ ਪਾਣੀ ਡੂੰਘੇ ਹੋਣ ਦਾ ਗਿਆਨ ਨਹੀਂ ਹੁੰਦਾ। ਜਿਸ ਕਾਰਨ ਉਨ੍ਹਾਂ ਦਾ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਡੁੱਬ ਕੇ ਮੌਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਇਸ ਲਈ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਆਉਂਦੇ ਸਤਲੁਜ ਦਰਿਆ/ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚੇ ਅਤੇ ਆਮ ਵਿਅਕਤੀਆਂ ਦੇ ਨਹਾਉਣ ਅਤੇ ਇਨ੍ਹਾਂ ਦੇ ਕਿਨਾਰਿਆਂ ਦੇ ਘੁੰਮਣ ‘ਤੇ ਧਾਰਾ 163 ਦੇ ਅਧੀਨ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ 30 ਅਗਸਤ 2025 ਤੱਕ ਲਾਗੂ ਰਹਿਣਗੇ