ਰਾਸ਼ਟਰੀ ਡੇਂਗੂ ਦਿਵਸ ਮੌਕੇ ਯੂਕੋ ਆਰਸੈਟੀ ਵਿੱਚ ਡੇਂਗੂ ਜਾਗਰੂਕਤਾ ਲੈਕਚਰ ਲਗਾਇਆ

ਰਾਸ਼ਟਰੀ ਡੇਂਗੂ ਦਿਵਸ ਮੌਕੇ ਯੂਕੋ ਆਰਸੈਟੀ ਵਿੱਚ ਡੇਂਗੂ ਜਾਗਰੂਕਤਾ ਲੈਕਚਰ ਲਗਾਇਆ
ਰੂਪਨਗਰ, 16 ਮਈ: ਰਾਸ਼ਟਰੀ ਡੇਂਗੂ ਦਿਵਸ ਮੌਕੇ ਆਯੁਸ਼ਮਾਨ ਆਰੋਗਿਆ ਕੇਂਦਰ ਰੰਗੀਲਪੁਰ ਵੱਲੋਂ ਮੁਫ਼ਤ ਸਵੈ-ਰੋਜ਼ਗਾਰ ਸਿਖਲਾਈ ਸੰਸਥਾ, ਯੂਕੋ ਆਰਸੈਟੀ, ਰੰਗੀਲਪੁਰ ਵਿਖੇ ਵਿਦਿਆਰਥੀਆਂ ਲਈ ਇਕ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ ਗਿਆ।
ਇਹ ਲੈਕਚਰ ਸੈਨਟਰੀ ਇੰਸਪੈਕਟਰ ਵਿਵੇਕ, ਕਮਿਊਨਿਟੀ ਹੈਲਥ ਵਰਕਰ ਨਵਰੀਤ ਕੌਰ, ਹੈਲਥ ਵਰਕਰ ਪ੍ਰਿੰਸ ਵਰਮਾ ਅਤੇ ਹੈਲਥ ਵਰਕਰ ਹਰਪ੍ਰੀਤ ਕੌਰ ਵੱਲੋਂ ਦਿੱਤਾ ਗਿਆ। ਵਿਵੇਕ ਅਤੇ ਪ੍ਰਿੰਸ ਵਰਮਾ ਨੇ ਡੇਂਗੂ ਦੇ ਕਾਰਣ, ਲੱਛਣ, ਬਚਾਅ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਨਵਰੀਤ ਕੌਰ ਨੇ ਵਿਦਿਆਰਥੀਆਂ ਨੂੰ ਇਹ ਸਮਝਾਇਆ ਕਿ ਜੇ ਕਿਸੇ ਨੂੰ ਡੇਂਗੂ ਹੋ ਜਾਵੇ ਤਾਂ ਉਸ ਦੀ ਸਹੀ ਸੇਵਾ, ਪਾਣੀ ਦੀ ਵਾਧੂ ਮਾਤਰਾ ਅਤੇ ਤੁਰੰਤ ਡਾਕਟਰੀ ਸਲਾਹ ਕਿਸ ਤਰ੍ਹਾਂ ਲੈਣੀ ਚਾਹੀਦੀ ਹੈ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਜੀ.ਐਸ. ਰੈਣੀ, ਗੁਰਵਿੰਦਰ ਸਿੰਘ, ਸੰਤੋਸ਼ ਕੁਮਾਰੀ, ਰਵਿੰਦਰ ਕੌਰ ਅਤੇ ਰਿੱਕੀ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਨੇ ਸਮਾਰੋਹ ਦੀ ਯੋਜਨਾ, ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਕਾਰਜਕ੍ਰਮ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਾਈ ਨੇ ਇਸ ਮੌਕੇ ‘ਤੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਸਿਰਫ਼ ਦਵਾਈ ਨਾਲ ਨਹੀਂ ਸਗੋਂ ਸਾਂਝੀ ਜਾਗਰੂਕਤਾ ਅਤੇ ਸਹਿਯੋਗ ਨਾਲ ਹੀ ਰੋਕਿਆ ਜਾ ਸਕਦਾ ਹੈ। ਅਜਿਹੇ ਲੈਕਚਰ ਨੌਜਵਾਨਾਂ ਵਿੱਚ ਸਚੇਤਨਾ ਫੈਲਾਉਣ ਦਾ ਵਧੀਆ ਜ਼ਰੀਆ ਹਨ ਜੋ ਭਵਿੱਖ ਵਿੱਚ ਡੇਂਗੂ ਰੋਕਥਾਮ ਲਈ ਮੱਦਦਗਾਰ ਸਾਬਤ ਹੋਣਗੇ।
ਵਿਦਿਆਰਥੀਆਂ ਨੇ ਲੈਕਚਰ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਫਲਟ ਰਾਹੀਂ ਡੇਂਗੂ ਰੋਕਥਾਮ ਸੰਦੇਸ਼ ਨੂੰ ਆਪਣੇ ਘਰਾਂ ਅਤੇ ਸਮਾਜ ਤਕ ਲਿਜਾਣ ਦੀ ਸ਼ਪਥ ਲਈ।ਇਸ ਪ੍ਰੋਗਰਾਮ ਦਾ ਮੂਲ ਉਦੇਸ਼ ਲੋਕਾਂ ਨੂੰ ਡੇਂਗੂ ਵਿਰੁੱਧ ਜਾਗਰੂਕ ਕਰਨਾ ਅਤੇ ਸਿਹਤਮੰਦ ਭਵਿੱਖ ਵੱਲ ਕਦਮ ਚੁੱਕਣਾ ਸੀ।