ਭਾਸ਼ਾ ਵਿਭਾਗ ਰੂਪਨਗਰ ਨਾਲ ਮਿਲ ਕੇ ਕਰਾਂਗੇ ਸਾਹਿਤਕ ਕੰਮ : ਫੈਸਲ ਖਾਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਭਾਸ਼ਾ ਵਿਭਾਗ ਰੂਪਨਗਰ ਨਾਲ ਮਿਲ ਕੇ ਕਰਾਂਗੇ ਸਾਹਿਤਕ ਕੰਮ : ਫੈਸਲ ਖਾਨ
ਰੂਪਨਗਰ, 12 ਮਈ: ਭਾਸ਼ਾ ਵਿਭਾਗ ਦਫ਼ਤਰ ਰੂਪਨਗਰ ਵਿਖੇ ਉੱਘੇ ਲੇਖਕ ਸ਼ਾਇਰ ਤੇ ਸਮੀਖਿਅਕ ਫ਼ੈਸਲ ਖਾਨ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਭਾਸ਼ਾ ਵਿਭਾਗ ਰੂਪਨਗਰ ਤੋਂ ਕੁਲਵੰਤ ਸਿੰਘ ਵੱਲੋਂ ਉਨ੍ਹਾਂ ਨੂੰ ਭਾਸ਼ਾ ਵਿਭਾਗ ਰੂਪਨਗਰ ਵੱਲੋਂ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਾਸਾਰ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ ਗਿਆ।
ਭਾਸ਼ਾ ਵਿਭਾਗ ਰੂਪਨਗਰ ਪੰਜਾਬੀ ਸਾਹਿਤ ਦੀ ਖਿਦਮਤ ਲਈ ਨਿਰੰਤਰ ਕਾਰਜਸ਼ੀਲ ਹੈ। ਇੱਥੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਪਾਠਕਾਂ ਅਤੇ ਸਾਹਿਤਕਾਰਾਂ ਨੂੰ ਉਪਲਬੱਧ ਕਰਵਾਈਆਂ ਜਾਦੀਆਂ ਹਨ, ਇਸ ਦੇ ਨਾਲ ਹੀ ਵਿਭਾਗੀ ਰਸਾਲੇ ( ਪੰਜਾਬੀ, ਹਿੰਦੀ, ਉਰਦੂ ) ਨੂੰ ਪਾਠਕਾਂ ਤੱਕ ਪਹੁਚਾਇਆ ਜਾਂਦਾ ਹੈ ਅਤੇ ਉਰਦੂ ਅਮੋਜ਼ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ, ਇਸ ਦੇ ਨਾਲ ਹੀ ਸਟੈਨੋ ਗ੍ਰਾਫ਼ੀ ਪੰਜਾਬੀ ਦਾ ਇੱਕ ਸਾਲਾ ਕੋਰਸ ਵੀ ਕਰਵਾਇਆ ਜਾਂਦਾ ਹੈ। ਭਾਸ਼ਾ ਵਿਭਾਗ ਰੂਪਨਗਰ ਪੰਜਾਬੀ ਦੇ ਚੰਗੇ ਪਾਠਕ ਤੇ ਸਾਹਿਤਕਾਰ ਪੈਦਾ ਕਰਨ ਲਈ ਹਰ ਪਲ ਤੱਤਪਰ ਹੈ।
ਫੈਸਲ ਖਾਨ ਨੇ ਭਾਸ਼ਾ ਵਿਭਾਗ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਭਾਸ਼ਾ ਵਿਭਾਗ ਰੂਪਨਗਰ ਦੇ ਕਾਰਜ ਬੇਹੱਦ ਪ੍ਰਸ਼ੰਸਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਸਾਡੀ ਸਭਾ ਸੂਲ ਸੁਰਾਹੀ ਸਾਹਿਤ ਕੇਂਦਰ ਨੰਗਲ ਭਾਸ਼ਾ ਵਿਭਾਗ ਰੂਪਨਗਰ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਤੇ ਹਰ ਮਦਦ ਕਰੇਗੀ।