ਮੰਡੀਆਂ ‘ਚ 97324 ਮੀਟਰਿਕ ਟਨ ਕਣਕ ਦੀ ਆਮਦ, ਪਿਛਲੇ ਸਾਲ ਦੀ ਇਸ ਸਮੇ ਤੱਕ ਦੀ ਆਮਦ ਤੋ 10 ਫੀਸਦ ਜਿਆਦਾ: ਡਿਪਟੀ ਕਮਿਸ਼ਨਰ

ਮੰਡੀਆਂ ‘ਚ 97324 ਮੀਟਰਿਕ ਟਨ ਕਣਕ ਦੀ ਆਮਦ, ਪਿਛਲੇ ਸਾਲ ਦੀ ਇਸ ਸਮੇ ਤੱਕ ਦੀ ਆਮਦ ਤੋ 10 ਫੀਸਦ ਜਿਆਦਾ: ਡਿਪਟੀ ਕਮਿਸ਼ਨਰ
ਕਣਕ ਦੀ 190.60 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੋਰ ‘ਤੇ ਕੀਤੀ
ਰੂਪਨਗਰ, 25 ਅਪ੍ਰੈਲ: ਰੱਬੀ ਸੀਜਨ 2025—26 ਦੌਰਾਨ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋ ਦੱਸਿਆ ਗਿਆ ਕਿ ਜਿਲ੍ਹੇ ਦੀ ਮੰਡੀਆਂ ਵਿੱਚ 97324 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜੋ ਕਿ ਪਿਛਲੇ ਸਾਲ ਦੀ ਇਸ ਸਮੇ ਤੱਕ ਆਈ ਆਮਦ ਤੋ 10 ਫੀਸਦ ਜਿਆਦਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋ ਹੁਣ ਤੱਕ ਮੰਡੀਆਂ ਵਿੱਚ 73982 ਮੀਟਰਕ ਟਨ ਕਣਕ ਖਰੀਦ ਏਜੰਸੀਆਂ ਅਤੇ ਵਪਾਰੀਆਂ ਵੱਲੋ 12147 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦੀ ਗਈ ਕਣਕ ਦੀ ਅਦਾਇਗੀ 190.60 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੋਰ ਉੱਤੇ ਕੀਤੀ ਜਾ ਚੁੱਕੀ ਹੈ।
ਵਰਜੀਤ ਵਾਲੀਆ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦੀ ਗਈ ਕਣਕ ਵਿੱਚੋ ਪਨਗਰੇਨ ਵੱਲੋ 25134 ਮੀਟਰਿਕ ਟਨ, ਮਾਰਕਫੈੱਡ ਵੱਲੋ 22104 ਮੀਟਰਿਕ ਟਨ, ਪਨਸਪ ਵੱਲੋ 16324 ਮੀਟਰਿਕ ਟਨ, ਵੇਅਰ ਹਾਊਸ ਵੱਲੋ 16604 ਮੀਟਰਿਕ ਟਨ ਅਤੇ ਐਫ.ਸੀ.ਆਈ. ਵੱਲੋ 4023 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਵਰਜੀਤ ਵਾਲੀਆ ਵੱਲੋ ਸਮੂਹ ਖਰੀਦ ਏਜੰਸੀਆਂ ਨੂੰ ਆਦੇਸ਼ ਦਿੱਤੇ ਗਏ ਕਿ ਮੰਡੀਆਂ ਵਿੱਚ ਵੱਧ ਤੋਂ ਵੱਧ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਮੰਡੀਆਂ ਵਿੱਚ ਕਿਸੇ ਕਿਸਾਨ ਜਾ ਆੜਤੀਏ ਨੂੰ ਕਿਸੇ ਵੀ ਸੱਮਿਸਆ ਦਾ ਸਾਹਮਣਾ ਨਾ ਕਰਨਾ ਪਵੇ।