ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਟਰਾਇਲਾਂ ‘ਚ ਪਹਿਲੇ ਦਿਨ ਲਗਭਗ 500 ਖਿਡਾਰੀਆਂ ਨੇ ਲਿਆ ਭਾਗ – ਜ਼ਿਲ੍ਹਾ ਖੇਡ ਅਫ਼ਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਟਰਾਇਲਾਂ ‘ਚ ਪਹਿਲੇ ਦਿਨ ਲਗਭਗ 500 ਖਿਡਾਰੀਆਂ ਨੇ ਲਿਆ ਭਾਗ – ਜ਼ਿਲ੍ਹਾ ਖੇਡ ਅਫ਼ਸਰ
ਰੂਪਨਗਰ, 08 ਅਪ੍ਰੈਲ: ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡ ਵਿੰਗਾਂ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਟਰਾਇਲਾਂ ਵਿੱਚ ਪਹਿਲੇ ਦਿਨ ਅਥਲੈਟਿਕਸ ਬਾਸਕਟਬਾਲ ਬੈਡਮਿੰਟਨ ਕੈਕਿੰਗ ਕੈਨੋਇੰਗ ਹੈਡਬਾਲ ਹਾਕੀ ਖੇਡਾਂ ਦੇ ਲਗਭਗ 500 ਖਿਡਾਰੀਆਂ ਨੇ ਭਾਗ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖਿਡਾਰੀਆਂ ਦੇ ਫਿਜੀਕਲ ਫਿਟਨੈਸ ਟੈਸਟ ਲਏ ਗਏ। ਇਨ੍ਹਾਂ ਖਿਡਾਰੀਆਂ ਨੂੰ ਵਿਭਾਗ ਵੱਲੋਂ ਵਿੰਗਾਂ ਵਿੱਚ ਚੁਣਿਆ ਜਾਵੇਗਾ ਜਿੱਥੇ ਖਿਡਾਰੀਆਂ ਨੂੰ ਖੇਡਾਂ ਦੀ ਸਿਖਲਾਈ ਦੇ ਨਾਲ-ਨਾਲ ਖੁਰਾਕ ਮੁਹੱਈਆ ਕਰਵਾਈ ਜਾਵੇਗੀ।
ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਇਹ ਖੇਡ ਵਿੰਗਾਂ ਦੇ ਚੋਣ ਟਰਾਇਲ ਅੱਜ ਤੋ ਸ਼ੁਰੂ ਹੋ ਕੇ 12 ਅਪਰੈਲ ਤੱਕ ਚੱਲਣਗੇ। ਖਿਡਾਰੀ ਆਪਣੀ ਰਜਿਸਟਰੇਸ਼ਨ ਲਈ ਦੋ ਪਾਸਪੋਰਟ ਫੋਟੋ, ਅਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀ ਸਮੇਤ ਸਵੇਰੇ 8 ਵਜੇ ਨਹਿਰੂ ਸਟੇਡੀਅਮ ਵਿਖੇ ਆ ਕੇ ਕਰਵਾ ਸਕਦੇ ਹਨ।