ਖੇਡ ਵਿੰਗਜ਼ ਸਕੂਲਾਂ ਦੇ ਡੇ-ਸਕਾਲਰ ਤੇ ਰੈਜੀਡੈਸਲ ਲੜਕੇ-ਲੜਕੀਆਂ ਲਈ ਰਜਿਸਟਰੇਸ਼ਨ 8 ਤੋਂ 12 ਅਪ੍ਰੈਲ 2025 ਤੱਕ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਖੇਡ ਵਿੰਗਜ਼ ਸਕੂਲਾਂ ਦੇ ਡੇ-ਸਕਾਲਰ ਤੇ ਰੈਜੀਡੈਸਲ ਲੜਕੇ-ਲੜਕੀਆਂ ਲਈ ਰਜਿਸਟਰੇਸ਼ਨ 8 ਤੋਂ 12 ਅਪ੍ਰੈਲ 2025 ਤੱਕ
ਰੂਪਨਗਰ, 7 ਅਪ੍ਰੈਲ: ਖੇਡ ਵਿਭਾਗ ਪੰਜਾਬ ਵੱਲੋਂ ਸਾਲ 2025-26 ਦੇ ਸ਼ੈਸ਼ਨ ਲਈ ਖੇਡ ਵਿੰਗਜ਼ ਸਕੂਲਾਂ ਦੇ ਡੇ-ਸਕਾਲਰ ਅਤੇ ਰੈਜੀਡੈਸਲ ਲੜਕੇ-ਲੜਕੀਆਂ (ਅੰਡਰ—14, 17 ਅਤੇ 19) ਵਿੱਚ ਖਿਡਾਰੀਆਂ ਦੇ ਦਾਖਲੇ ਲਈ ਚੋਣ ਟਰਾਇਲ ਨਹਿਰੂ ਸਟੇਡੀਅਮ ਵਿਖੇ ਸਵੇਰੇ 8.00 ਵਜੇ ਤੋਂ 10 ਵਜੇ ਤੱਕ ਮਿਤੀ 8 ਤੋਂ 12 ਅਪ੍ਰੈਲ 2025 ਤੱਕ ਨੂੰ ਰਜਿਸਟਰੇਸ਼ਨ ਕੀਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵੱਖ-ਵੱਖ ਖੇਡਾਂ ਦੇ ਕੋਚਿੰਗ ਸੈਂਟਰ ਲਈ ਲਗਭਗ 400 ਖਿਡਾਰੀਆਂ ਦੀ ਚੋਣ ਕੀਤੀ ਜਾਣੀ ਹੈ। ਖੇਡ ਵਿਭਾਗ ਪੰਜਾਬ ਵੱਲੋਂ ਡੇ-ਸਕਾਲਰ ਵਿੰਗ ਦੀ 125 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਅਤੇ ਰੈਜੀਡੈਸਲ ਵਿੰਗ ਦੀ 225 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਨੂੰ ਖੁਰਾਕ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਹੈਂਡਬਾਲ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹਾਕੀ, ਕਬੱਡੀ, ਕੈਕਿੰਗ ਅਤੇ ਕੈਨੋਇੰਗ, ਕੁਸ਼ਤੀ ਅਤੇ ਸੂਟਿੰਗ ਖੇਡਾਂ ਸ਼ਾਮਿਲ ਹਨ।
ਜ਼ਿਲ੍ਹਾ ਖੇਡ ਅਫਸਰ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਇਨ੍ਹਾਂ ਚੋਣ ਟਰਾਇਲਾਂ ਵਿੱਚ ਭਾਗ ਲੈਣ ਅਤੇ ਪੰਜਾਬ ਸਰਕਾਰ,ਖੇਡ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਣ ਵਾਲੇ ਵਿੰਗਾਂ ਦੀ ਸੁਵਿਧਾ ਦਾ ਲਾਭ ਲੈ ਸਕਦੇ ਹਨ।
ਉਨਾਂ ਕਿਹਾ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਆਪਣੀ-ਆਪਣੀ ਦੋ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਫੋਟੋ ਕਾਪੀ ਸਮੇਤ ਅਸਲ ਦਸਤਾਵੇਜਾਂ ਨਾਲ ਨਹਿਰੂ ਸਟੇਡੀਅਮ ਵਿਖੇ ਕਰਵਾ ਸਕਦੇ ਹਨ ਤੇ ਖਿਡਾਰੀਆਂ ਦੇ ਫਿਜੀਕਲ ਫਿੱਟਨੈਸ ਟੈਸਟ ਰਜਿਸਟਰੇਸ਼ਨ ਉਪਰੰਤ ਸਵੇਰੇ 10:00 ਵਜੇ ਤੋਂ ਲਗਾਤਾਰ ਲਏ ਜਾਣਗੇ।