ਟ੍ਰੈਫਿਕ ਪੁਲਿਸ ਨੇ ਰੋਪੜ-ਮੋਰਿੰਡਾ ਰੋਡ (ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ) ‘ਨੋ ਟਰੱਕ ਜੋਨ’ ਚ ਕੱਟੇ ਚਲਾਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਟ੍ਰੈਫਿਕ ਪੁਲਿਸ ਨੇ ਰੋਪੜ-ਮੋਰਿੰਡਾ ਰੋਡ (ਨੇੜੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ) ‘ਨੋ ਟਰੱਕ ਜੋਨ’ ਚ ਕੱਟੇ ਚਲਾਨ
ਰੂਪਨਗਰ, 5 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਭਾਰਤੀਆਂ ਨਾਗਰਿਕ ਸੁਰਕਸ਼ਾ ਸੰਹਿਤਾ ਐਕਟ 2023 ਅਧੀਨ 163 ਐਕਟ ਅਧੀਨ ਰੋਪੜ-ਮੋਰਿੰਡਾ ਰੋਡ (ਜੋ ਕਿ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਕੋਲੋਂ ਅੱਗੇ ਬਾਈਪਾਸ ਨੂੰ ਮਿਲਦਾ ਹੈ) ਨੂੰ ਬਾਈਪਾਸ ਤੱਕ ਸਕੂਲੀ ਸਮਾਂ ਸਵੇਰੇ 07 ਵਜੇ ਤੋਂ ਸ਼ਾਮ 05 ਵਜੇ ਤੱਕ ‘ਨੋ ਟਰੱਕ ਜੋਨ’ ਘੋਸ਼ਿਤ ਕੀਤਾ ਗਿਆ ਸੀ, ਨੂੰ ਲਾਗੂ ਕਰਵਾਉਣ ਲਈ ਡੀ ਐਸ ਪੀ ਮੋਹਿਤ ਸਿੰਗਲਾ ਦੀ ਅਗਵਾਈ ਤਹਿਤ ਜ਼ਿਲ੍ਹਾ ਟਰੈਫਿਕ ਇੰਚਾਰਜ ਐਸਆਈ ਸਰਬਜੀਤ ਸਿੰਘ, ਏ.ਐਸ.ਆਈ ਅਜੇ ਕੁਮਾਰ ਅਤੇ ਏ.ਐਸ.ਆਈ ਪਵਨ ਕੁਮਾਰ ਵੱਲੋਂ ਟਰੱਕਾਂ ਦੇ ਚਲਾਨ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ, ਕੋਈ ਵੱਡਾ ਹਾਦਸਾ ਨਾ ਵਾਪਰੇ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇਸ ਹੁਕਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਹੁਕਮ 03 ਜੂਨ 2025 ਤੱਕ ਲਾਗੂ ਰਹਿਣਗੇ।