“ਸਿਹਤਮੰਦ ਭਵਿੱਖ ਲਈ ਇਕ ਕਦਮ: ਤਿਰੰਗਾ ਤੇ ਤੁੰਗ ਭੱਠਾ ‘ਚ ਵਿਸ਼ੇਸ਼ ਟੀਕਾਕਰਣ ਮੁਹਿੰਮ”

“ਸਿਹਤਮੰਦ ਭਵਿੱਖ ਲਈ ਇਕ ਕਦਮ: ਤਿਰੰਗਾ ਤੇ ਤੁੰਗ ਭੱਠਾ ‘ਚ ਵਿਸ਼ੇਸ਼ ਟੀਕਾਕਰਣ ਮੁਹਿੰਮ”
ਰੂਪਨਗਰ, 24 ਮਾਰਚ: ਵਿਸ਼ੇਸ਼ ਟੀਕਾਕਰਣ ਹਫ਼ਤੇ ਦੇ ਤਹਿਤ ਆਯੁਸ਼ਮਾਨ ਆਰੋਗਿਆ ਕੇਂਦਰ ਭੰਗਾਲਾ ਅਤੇ ਭੱਦਲ ਦੇ ਪੈਰਾਮੈਡੀਕਲ ਸਟਾਫ਼ ਵੱਲੋਂ ਤਿਰੰਗਾ ਭੱਠਾ ਅਤੇ ਤੁੰਗ ਭੱਠਾ (ਜ਼ਿਲ੍ਹਾ ਰੂਪਨਗਰ) ਵਿੱਚ ਵਿਸ਼ੇਸ਼ ਟੀਕਾਕਰਣ ਕੈਂਪ ਲਗਾਏ ਗਏ।
ਇਹ ਕੈਂਪ ਆਯੁਸ਼ਮਾਨ ਆਰੋਗਿਆ ਕੇਂਦਰ ਭੱਦਲ ਦੀ ਹੈਲਥ ਵਰਕਰ ਬਲਜੀਤ ਕੌਰ ਅਤੇ ਆਯੁਸ਼ਮਾਨ ਆਰੋਗਿਆ ਕੇਂਦਰ ਭੰਗਾਲਾ ਦੀ ਹੈਲਥ ਵਰਕਰ ਸਵੀਤਾ ਵੱਲੋਂ ਆਯੋਜਿਤ ਕੀਤੇ ਗਏ।
ਸੀਨੀਅਰ ਮੈਡੀਕਲ ਅਧਿਕਾਰੀ ਡਾ. ਆਨੰਦ ਘਈ ਨੇ ਕਿਹਾ ਕਿ ਟੀਕਾਕਰਣ ਹੀ ਉਹ ਸਰਲ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ, ਜਿਸ ਨਾਲ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੱਖ-ਵੱਖ ਸੰਕ੍ਰਾਮਕ ਅਤੇ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਭਲਾਈ ਲਈ ਹਮੇਸ਼ਾ ਹੀ ਵਿਸ਼ੇਸ਼ ਮੁਹਿੰਮਾਂ ਚਲਾਈ ਜਾਂਦੀਆਂ ਹਨ, ਤਾਂ ਜੋ ਹਰ ਵਰਗ ਦੇ ਲੋਕ ਸਮੇਂ-ਸਿਰ ਟੀਕਾਕਰਣ ਦੀ ਸੁਵਿਧਾ ਲੈ ਸਕਣ।
ਇਸ ਕੈਂਪ ਦੌਰਾਨ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਟੀਕੇ ਲਗਾ ਕੇ ਉਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਪ੍ਰਦਾਨ ਕੀਤਾ ਗਿਆ।
ਇਹ ਟੀਕਾਕਰਣ ਮੁਹਿੰਮ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਅਧੀਨ ਕੀਤੀ ਗਈ, ਜਿਸਦਾ ਮਕਸਦ ਹਰ ਇੱਕ ਬੱਚੇ ਅਤੇ ਮਹਿਲਾ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨਾ ਹੈ।
ਇਸ ਮੁਹਿੰਮ ਅਧੀਨ, ਹੈਲਥ ਵਰਕਰ ਬਲਜੀਤ ਕੌਰ ਅਤੇ ਸਵੀਤਾ ਨੇ ਲੋਕਾਂ ਨੂੰ ਟੀਕਾਕਰਣ ਦੀ ਮਹੱਤਤਾ ਬਾਰੇ ਜਾਗਰੂਕ ਵੀ ਕੀਤਾ।
ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਟੀਕਾਕਰਣ ਨਾਲ ਹੀ ਕਈ ਘਾਤਕ ਬਿਮਾਰੀਆਂ ਤੋਂ ਬਚਾਵ ਹੋ ਸਕਦਾ ਹੈ ਅਤੇ ਇਹ ਸਿਹਤਮੰਦ ਭਵਿੱਖ ਲਈ ਬਹੁਤ ਜ਼ਰੂਰੀ ਹੈ।
ਸਿਹਤ ਵਿਭਾਗ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਟੀਕਾਕਰਣ ਕੈਂਪਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਬੱਚਿਆਂ ਨੂੰ ਸਮੇਂ-ਸਿਰ ਟੀਕੇ ਲਗਵਾਉਣ, ਤਾਂ ਜੋ ਉਨ੍ਹਾਂ ਦੀ ਸਿਹਤ ਸੰਭਵ ਹੋ ਸਕੇ।