ਗ੍ਰਾਮੀਣ ਸਿਹਤ ਤੇ ਪੋਸ਼ਣ ਕਮੇਟੀ ਦੀ ਮੀਟਿੰਗ ਆਯੁਸ਼ਮਾਨ ਆਰੋਗਿਆ ਕੇਂਦਰ ਰੰਗੀਲਪੁਰ ਵਿਖੇ ਆਯੋਜਿਤ ਕੀਤੀ ਗਈ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਗ੍ਰਾਮੀਣ ਸਿਹਤ ਤੇ ਪੋਸ਼ਣ ਕਮੇਟੀ ਦੀ ਮੀਟਿੰਗ ਆਯੁਸ਼ਮਾਨ ਆਰੋਗਿਆ ਕੇਂਦਰ ਰੰਗੀਲਪੁਰ ਵਿਖੇ ਆਯੋਜਿਤ ਕੀਤੀ ਗਈ
ਰੂਪਨਗਰ, 27 ਫਰਵਰੀ: ਆਯੁਸ਼ਮਾਨ ਆਰੋਗਿਆ ਕੇਂਦਰ, ਰੰਗੀਲਪੁਰ ਵਿਖੇ ਗ੍ਰਾਮੀਣ ਸਿਹਤ ਅਤੇ ਪੋਸ਼ਣ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਕਮਿਊਨਟੀ ਹੈਲਥ ਅਫਿਸਰ ਨਵਰੀਤ ਕੌਰ ਨੇ ਕੀਤੀ।
ਮੀਟਿੰਗ ਦੌਰਾਨ ਪਿੰਡ ਦੀ ਸਿਹਤ ਸੰਬੰਧੀ ਮੁੱਦਿਆਂ, ਪੋਸ਼ਣ, ਟੀਕਾਕਰਨ ਅਤੇ ਸਫਾਈ ਬਾਰੇ ਚਰਚਾ ਕੀਤੀ ਗਈ। ਹੈਲਥ ਵਰਕਰ ਪ੍ਰਿੰਸ ਵਰਮਾ, ਏਐਨਐੱਮ ਰੁਪਿੰਦਰ ਕੌਰ ਅਤੇ ਆਸ਼ਾ ਵਰਕਰਾਂ ਨੇ ਮੀਟਿੰਗ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਪਿੰਡ ਵਾਸੀਆਂ ਨੂੰ ਸਿਹਤਕਾਰੀ ਆਦਤਾਂ ਅਪਣਾਉਣ, ਪੋਸ਼ਟਿਕ ਆਹਾਰ ਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਬਾਰੇ ਸੀਨੀਅਰ ਮੈਡੀਕਲ ਅਫਿਸਰ ਡਾਕਟਰ ਆਨੰਦ ਘਈ ਨੇ ਕਿਹਾ ਕਿ ਇਹ ਮੀਟਿੰਗ ਪਿੰਡ ਵਾਸੀਆਂ ਵਿੱਚ ਸਿਹਤ ਅਤੇ ਪੋਸ਼ਣ ਪ੍ਰਤੀ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ। ਸਿਹਤਕਾਰੀ ਆਦਤਾਂ, ਪੂਸ਼ਟਿਕ ਆਹਾਰ ਅਤੇ ਸਰਕਾਰੀ ਸਿਹਤ ਯੋਜਨਾਵਾਂ ਦੀ ਜਾਣਕਾਰੀ ਹਰ ਪਰਿਵਾਰ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਹਰ ਕਿਸੇ ਨੂੰ ਵਧੀਆ ਤੰਦਰੁਸਤੀ ਮਿਲ ਸਕੇ।
ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਸਿਹਤ ਮੰਤਰੀ ਵੱਲੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨ ਸ਼ਲਾਗਾਯੋਗ ਹਨ। ਪਿੰਡ ਵਾਸੀਆਂ ਨੂੰ ਸਰਕਾਰੀ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਉਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ।