ਮਿੰਨੀ ਮੈਰਾਥਨ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਜੇਤੂਆਂ ਨੂੰ ਨਕਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਮਿੰਨੀ ਮੈਰਾਥਨ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਜੇਤੂਆਂ ਨੂੰ ਨਕਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ
ਰੂਪਨਗਰ, 23 ਫ਼ਰਵਰੀ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਪਹਿਲੀ ਮਿੰਨੀ ਮੈਰਾਥਨ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਸਬੰਧ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿੰਨੀ ਮੈਰਾਥਨ ਵਿਚ 1200 ਦੇ ਕਰੀਬ ਜ਼ਿਲ੍ਹਾ ਵਾਸੀਆਂ ਵੱਲੋਂ ਹਿੱਸਾ ਲਿਆ ਗਿਆ, ਜਿਸ ਵਿਚ ਜੇਤੂਆਂ ਨਕਦ ਰਾਸ਼ੀ ਤੇ ਇਨਾਮ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 5 ਕਿਲੋਮੀਟਰ ਮਰਦ ਵਰਗ ਦੇ ਵਿੱਚ ਪਹਿਲਾ ਸਥਾਨ ਸ਼ਿਵਮ ਕੁਮਾਰ, ਦੂਜਾ ਸਥਾਨ ਪ੍ਰਮੋਦ ਕੁਮਾਰ ਅਤੇ ਤੀਜਾ ਸਥਾਨ ਪ੍ਰਵਜੋਤ ਸਿੰਘ ਨੇ ਪ੍ਰਾਪਤ ਕੀਤਾ।
ਅੰਡਰ 16 ਲੜਕਿਆਂ ਵਿੱਚ ਪਹਿਲਾ ਸਥਾਨ ਸੰਤੋਸ਼, ਦੂਜਾ ਸਥਾਨ ਰਾਹੁਲ ਅਤੇ ਤੀਜਾ ਸਥਾਨ ਯੁਵਰਾਜ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਸਿਟੀਜਨ 5 ਕਿਲੋਮੀਟਰ ਮਰਦ ਵਰਗ ਵਿੱਚ ਪਹਿਲਾ ਸਥਾਨ ਜਰਨੈਲ ਸਿੰਘ ਸੈਣੀ, ਦੂਜਾ ਸਥਾਨ ਦਲੀਪ ਸਿੰਘ ਅਤੇ ਤੀਜਾ ਸਥਾਨ ਮੋਹਨ ਸਿੰਘ ਚਾਹਲ ਨੇ ਪ੍ਰਾਪਤ ਕੀਤਾ।
10 ਕਿਲੋਮੀਟਰ ਓਪਨ ਮਰਦ ਵਰਗ ਵਿੱਚ ਪਹਿਲਾ ਸਥਾਨ ਸਾਗਰ ਤੇ ਦੂਜਾ ਸਥਾਨ ਸੰਦੀਪ ਨੇ ਪ੍ਰਾਪਤ ਕੀਤਾ। ਅੰਡਰ 16 ਲੜਕੇ 10 ਕਿਲੋਮੀਟਰ ਵਿੱਚ ਪਹਿਲਾ ਸਥਾਨ ਸਾਰੁਖ ਅਤੇ ਦੂਜਾ ਸਥਾਨ ਅਭਿਨਵ ਨੇ ਪ੍ਰਾਪਤ ਕੀਤਾ।
ਡਿਪਟੀ ਕਮਿਸ਼ਨਰ ਨੇ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਕਿਹਾ ਕਿ ਉਨਾਂ ਦਾ ਇਸ ਮੈਰਾਥਨ ਵਿੱਚ ਭਾਗ ਲੈਣਾ ਜ਼ਿਲ੍ਹਾ ਵਾਸੀਆਂ ਦਾ ਖੇਡਾਂ ਵੱਲ ਵੱਧਦਾ ਹੋਇਆ ਰੁਝਾਅ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਰੂਪਨਗਰ ਜਿਲ੍ਹੇ ਦੇ ਲੋਕਾਂ ਨੂੰ ਆਪਣੀ ਸਿਹਤ ਵੱਲ ਨਿਰੰਤਰ ਪ੍ਰੇਰਿਤ ਰੱਖਿਆ ਜਾ ਸਕੇ।