ਸਿਵਲ ਸਰਜਨ ਰੂਪਨਗਰ ਵੱਲੋਂ ਜ਼ਿਲ੍ਹੇ ਅੰਦਰ ਚਲਾਏ ਜਾਣ ਵਾਲੇ ਸਪੈਸ਼ਲ ਇਮੂਨਾਈਜੇਸ਼ਨ ਵੀਕ ਦਾ ਕੀਤਾ ਗਿਆ ਉਦਘਾਟਨ

ਸਿਵਲ ਸਰਜਨ ਰੂਪਨਗਰ ਵੱਲੋਂ ਜ਼ਿਲ੍ਹੇ ਅੰਦਰ ਚਲਾਏ ਜਾਣ ਵਾਲੇ ਸਪੈਸ਼ਲ ਇਮੂਨਾਈਜੇਸ਼ਨ ਵੀਕ ਦਾ ਕੀਤਾ ਗਿਆ ਉਦਘਾਟਨ
ਰੂਪਨਗਰ, 24 ਫਰਵਰੀ: ਜ਼ਿਲ੍ਹੇ ਅੰਦਰ 24 ਫਰਵਰੀ 2025 ਤੋਂ 1 ਮਾਰਚ 2025 ਤੱਕ ਚਲਾਏ ਜਾਣ ਵਾਲੇ ਸਪੈਸ਼ਲ ਇਮੂਨਾਈਜੇਸ਼ਨ ਵੀਕ ਦਾ ਰਸਮੀ ਉਦਘਾਟਨ ਸਿਵਲ ਸਰਜਨ ਰੂਪ ਨਗਰ ਡਾਕਟਰ ਤਰਸੇਮ ਸਿੰਘ ਵੱਲੋਂ ਅੱਜ ਸਥਾਨਕ ਬੜੀ ਹਵੇਲੀ ਵਿਖੇ ਲਗਾਏ ਗਏ ਕੈਂਪ ਦਾ ਦੌਰਾਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਅੰਦਰ ਸਪੈਸ਼ਲ ਇਮੋਨਾਈਜੇਸ਼ਨ ਵੀਕ ਮਿਤੀ 24 ਫਰਵਰੀ ਤੋਂ 1 ਮਾਰਚ 2025 ਤੱਕ ਚਲਾਇਆ ਜਾਵੇਗਾ ਜਿਸ ਤਹਿਤ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਇਸ ਟੀਕਾਕਰਨ ਦੌਰਾਨ ਮਾਈਗਰੇਟਰੀ ਆਬਾਦੀ, ਗੁਜਰ ਬਸਤੀਆਂ, ਭੱਠਿਆਂ, ਹਾਈ ਰਿਸਕ ਖੇਤਰਾਂ ਅਤੇ ਸਲਮ ਏਰੀਆਂ ਦੇ ਲੈਫਟ ਆਊਟ ਅਤੇ ਡਰਾਪ ਆਊਟ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਦੌਰਾਨ ਜ਼ੀਰੋ ਡੋਜ ਵਾਲੇ ਬੱਚਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਇਸ ਦੇ ਨਾਲ ਹੀਟੀਡੀ 10 ਅਤੇ ਟੀਡੀ 16 ਖੁਰਾਕ ਵਾਲੇ ਬੱਚਿਆਂ ਨੂੰ ਵੀ ਕਵਰ ਕੀਤਾ ਜਾਵੇਗਾ।
ਉਨ੍ਹਾ ਦੱਸਿਆ ਕਿ ਇਸ ਵੀਕ ਦਾ ਮੁੱਖ ਮੰਤਵ ਕਿਸੇ ਵੀ ਕਾਰਨਾਂ ਕਰਕੇ ਟੀਕਾ ਕਰਨ ਤੋਂ ਵਾਂਝੇ ਰਹਿ ਗਏ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਟੀਕਾਕਰਨ ਨੂੰ ਸੰਪੂਰਨ ਕਰਨ ਦਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਰੂਰੀ ਇੰਤਜ਼ਾਮ ਕਰ ਲਏ ਗਏ ਹਨ ਅਤੇ ਮਾਈਕਰੋ ਪਲਾਨ ਮੁਤਾਬਕ ਹਰ ਇੱਕ ਖੇਤਰ ਦੇ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਕੰਮ ਲਈ 60 ਕੈਂਪ ਲਗਾਏ ਜਾਣਗੇ ।
ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਈ.ਪੀ.ਆਈ. ਅਸਿਸਟੈਂਟ ਪ੍ਰਦੀਪ, ਗਰਭਵਤੀ ਮਹਿਲਾਵਾਂ ਅਤੇ ਬੱਚੇ ਮੌਜੂਦ ਸਨ।