ਐੱਨ. ਸੀ. ਸੀ. ਕੈਡਿਟਸ ਦਾ ਸਿਖਲਾਈ ਕੈਂਪ ਸ਼ੁਰੂ
ਪ੍ਰਕਾਸ਼ਨ ਦੀ ਮਿਤੀ : 22/01/2025
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਐੱਨ. ਸੀ. ਸੀ. ਕੈਡਿਟਸ ਦਾ ਸਿਖਲਾਈ ਕੈਂਪ ਸ਼ੁਰੂ
ਰੂਪਨਗਰ, 21 ਜਨਵਰੀ: ਨੈਸ਼ਨਲ ਕੈਡਿਟ ਕੋਰਪਸ ਅਕੈਡਮੀ ਰੂਪਨਗਰ ਵਿਖੇ 2 ਬਟਾਲੀਅਨ ਐੱਨ. ਸੀ. ਸੀ. ਦਾ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ ਸ਼ੁਰੂ ਹੋ ਗਿਆ। ਇਸ ਕੈਂਪ ਵਿਚ ਸੀਨੀਅਰ ਅਤੇ ਜੂਨੀਅਰ ਡਵੀਜ਼ਨ ਦੇ 243 ਕੈਡਿਟਸ ਭਾਗ ਲੈ ਰਹੇ ਹਨ, ਜਿਸ ਦਾ ਉਦਘਾਟਨ ਕੈਂਪ ਕਮਾਂਡੈਂਟ ਕਰਨਲ ਪਰਮਜੀਤ ਸਿੰਘ ਵੀ.ਐੱਸ.ਐੱਮ. ਨੇ ਕੀਤਾ।
ਇਸ ਕੈਂਪ ਦੌਰਾਨ ਵੱਖ-ਵੱਖ ਸਿਖਲਾਈ ਗਤੀਵਿਧੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਰਨਲ ਪਰਮਜੀਤ ਸਿੰਘ ਨੇ ਦੱਸਿਆ ਕਿ ਕੈਡਿਟਸ ਨੂੰ ਹਥਿਆਰਾਂ ਦੀ ਟ੍ਰੇਨਿੰਗ, ਫਾਇਰਿੰਗ ਡਰਿੱਲ, ਮੈਪ ਰੀਡਿੰਗ, ਸਰੀਰਕ ਸਿਖਲਾਈ ਅਤੇ ਫ਼ੌਜ ਨਾਲ ਸਬੰਧਿਤ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਤਜ਼ਰਬੇਕਾਰ ਅਧਿਕਾਰੀਆਂ ਵਲੋਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਦੇ ਵਿਕਾਸ ਲਈ ਵਾਲੀਬਾਲ, ਰੱਸਾਕਸ਼ੀ, ਮਿਊਜ਼ੀਕਲ ਚੇਅਰ, ਸੈਕ ਰੇਸ, ਲੈਮਨ ਸਪੂਨ ਰੇਸ ਸਮੇਤ ਸਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।