ਆਰਥਿਕ ਤੌਰ ਉਤੇ ਕਮਜ਼ੋਰ ਵਰਗ ਲਈ ਸਸਤੇ ਵਿਆਜ ‘ਤੇ ਕਰਜੇ ਮੁਹੱਈਆਂ ਕਰਵਾਉਣ ਲਈ 21 ਜਨਵਰੀ ਨੂੰ ਜੱਸੇਮਾਜਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਰਥਿਕ ਤੌਰ ਉਤੇ ਕਮਜ਼ੋਰ ਵਰਗ ਲਈ ਸਸਤੇ ਵਿਆਜ ‘ਤੇ ਕਰਜੇ ਮੁਹੱਈਆਂ ਕਰਵਾਉਣ ਲਈ 21 ਜਨਵਰੀ ਨੂੰ ਜੱਸੇਮਾਜਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ
ਰੂਪਨਗਰ, 17 ਜਨਵਰੀ: ਪੰਜਾਬ ਸਰਕਾਰ ਦੇ ਘੱਟ ਗਿਣਤੀ ਵਰਗ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਉਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਸੇਵਾ ਹਿੱਤ ਬੇਰੁਜ਼ਗਾਰਾਂ ਨੂੰ ਸਵੈ-ਰੋਜ਼ਗਾਰ ਲਈ ਸਸਤੇ ਵਿਆਜ ਦੀਆਂ ਦਰਾਂ ਉੱਤੇ ਕਰਜੇ ਮੁੱਹਈਆਂ ਕਰਵਾਉਣ ਲਈ ਚਲਾਇਆ ਜਾ ਰਹੀਆਂ ਕਰਜਾ ਸਕੀਮਾਂ ਤੋ ਜਾਣੂ ਕਰਵਾਉਣ ਲਈ ਰਾਸਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਚੇਅਰਮੈਨ ਸ੍ਰੀ ਸੰਦੀਪ ਸੈਣੀ ਅਤੇ ਕਾਰਜਕਾਰੀ ਡਾਇਰੈਕਟਰ ਬੈਕਫਿੰਕੋ ਸ੍ਰੀ ਸੰਦੀਪ ਹੰਸ (ਆਈ.ਏ.ਐਸ) ਦੇ ਦਿਸ਼ਾ ਨਿਰਦੇਸ਼ਾ ਤਹਿਤ 21 ਜਨਵਰੀ 2025 ਨੂੰ ਸਵੇਰੇ 11.30 ਵਜੇ ਨੂਰਪੁਰਬੇਦੀ ਇਲਾਕੇ ਵਿੱਚ ਪੈਂਦੇ ਪਿੰਡ ਜੱਸੇਮਾਜਰਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਲਾਗੂਕਰਤਾ ਅਫਸਰ ਸ੍ਰੀ ਸਤਵਿੰਦਰ ਸਿੰਘ ਅਤੇ ਫੀਲਡ ਅਫਸਰ ਸ੍ਰੀਮਤੀ ਅੰਜੂ ਪਰਾਸ਼ਰ ਨੇ ਦੱਸਿਆ ਕਿ ਘੱਟ ਗਿਣਤੀ ਵਰਗ,ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਉਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਇਸ ਕਾਰਪੋਰੇਸ਼ਨ ਵੱਲੋ ਸਵੈ-ਰੋਜ਼ਗਾਰ ਲਈ ਵੱਖ-ਵੱਖ ਕਰਜਾ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਵਿੱਚ ਡੇਅਰੀ ਫਾਰਮਿੰਗ, ਸ਼ਹਿਦ ਦੀ ਮੱਖੀ ਪਾਲਣ ਕਾਰਪੇਂਟਰ, ਖੇਤੀਬਾੜੀ ਦੇ ਔਜਾਰਾ, ਇਲੈਕਟਰੀਕਲ, ਹੌਜਰੀ, ਬਿਉਟੀਪਾਰਲਰ, ਟੇਲਰਿੰਗ, ਹਾਰਡਵੇਅਰ, ਕੱਪੜਾ, ਰੈਡੀਮੇਡ, ਸਪੇਅਰਪਾਰਟਸ ਆਦਿ ਸਮੇਤ 55 ਵੱਖ-ਵੱਖ ਕਿੱਤਿਆਂ ਲਈ ਅਤੇ ਟੈਕਨੀਕਲ ਤੇ ਪ੍ਰੋਫੈਸਨਲ ਕੋਰਸਾ ਲਈ ਕਰਜਾ ਮੁੱਹਈਆ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੈਂਪ ਵਿੱਚ ਸ਼ਾਮਿਲ ਹੋ ਕੇ ਬੈਕਫਿੰਕੋ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਕਰਜਾ ਲਾਭ ਲੈਣ ਲਈ ਅਪਣੇ ਫਾਰਮ ਵੀ ਭਰਵਾ ਸਕਦੇ ਹਨ।
ਫੋਟੋ – ਚੇਅਰਮੈਨ ਬੈਕਫਿੰਕੋ ਸ਼੍ਰੀ ਸੰਦੀਪ ਸੈਣੀ।