ਹਰ ਇੱਕ ਦੁਖਿਆਰੇ ਦੀ ਮੱਦਦ ਕਰਨਾ ਹੀ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉਦੇਸ਼ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਹਰ ਇੱਕ ਦੁਖਿਆਰੇ ਦੀ ਮੱਦਦ ਕਰਨਾ ਹੀ ਰੈੱਡ ਕਰਾਸ ਸੁਸਾਇਟੀ ਦਾ ਮੁੱਖ ਉਦੇਸ਼ – ਡਿਪਟੀ ਕਮਿਸ਼ਨਰ
ਰੈੱਡ ਕਰਾਸ ਸੁਸਾਇਟੀ ਰੂਪਨਗਰ ਨੇ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਦੀ ਸਹੂਲਤ ਲਈ ਸਰੀਰਕ ਸਮਾਨ ਵੰਡਿਆ
ਰੂਪਨਗਰ, 27 ਅਕਤੂਬਰ: ਰੈੱਡ ਕਰਾਸ ਸੁਸਾਇਟੀ ਰੂਪਨਗਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਐਡ ਅਪਲਾਈਸਿੰਸ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵਿਖੇ ਇੱਕ ਵਿਸ਼ੇਸ ਕੈਂਪ ਲਗਾ ਕੇ ਦਿਵਿਆਂਗਜਨਾਂ ਨੂੰ 40 ਮੋਟਰਾਈਜ਼ ਟਰਾਈਸਾਇਕਲ ਜਿਸ ਵਿੱਚ 15 ਟਰਾਈਸਾਇਕਲ, 28 ਵੀਲ ਚੈਅਰਜ, 23 ਕੰਨਾਂ ਦੀਆਂ ਮਸ਼ੀਨਾਂ, 12 ਨਕਲੀ ਅੰਗ, 09 ਕੈਲੀਪਰਜ, 46 ਕਰੱਚਜ 8 ਐਮ ਆਰ ਕਿੱਟ, 4 ਸੀ.ਪੀ ਚੇਅਰ ਅਤੇ ਸਰੀਰਕ ਸਹੂਲਤ ਲਈ ਹੋਰ ਸਮਾਨ ਆਦਿ ਵੰਡਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਇੱਕ ਦੁਖਿਆਰੇ ਦੀ ਮਦਦ ਕਰਨਾ ਹੀ ਰੈੱਡ ਕਰਾਸ ਸੋਸਾਇਟੀ ਦਾ ਉਦੇਸ਼ ਹੈ ਅਤੇ ਹਰ ਇਕ ਨਾਗਰਿਕ ਨੂੰ ਆਪਣੇ ਆਪ ਨੂੰ ਰੈੱਡ ਕਰਾਸ ਸੰਸਥਾ ਦੇ ਮਿਸ਼ਨ ਨਾਲ ਜੋੜਨਾ ਚਾਹੀਦਾ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਸਮਾਜ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਦੇ ਨਾਲ ਨਾਲ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਉਪਰਾਲੇ ਲਾਜ਼ਮੀ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵੱਲੋਂ ਇਸ ਦਿਸ਼ਾ ਵਿਚ ਲਗਾਤਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਨੁੱਖ ਨੂੰ ਕਦੇ ਵੀ ਜ਼ਿੰਦਗ਼ੀ ਦੇ ਵਿਚ ਹਿੰਮਤ ਨਹੀਂ ਹਰਨੀ ਚਾਹੀਦੀ। ਮਿਹਨਤ ਸਦਕਾ ਹਰ ਮਨੁੱਖ ਕਾਮਯਾਬ ਹੋ ਸਕਦਾ ਹੈ।
ਇਸ ਕੈਂਪ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਦਿਵਿਆਂਗਜਨਾਂ ਤੇ ਲੋੜਵੰਦਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆਂ ਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਤੇ ਹਰ ਲੋਕ ਭਲਾਈ ਸਕੀਮ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੂਬੇ ਦੇ ਲੋਕਾਂ ਦੀ ਭਲਾਈ ਲਈ ਵੱਧ ਚੜ੍ਹ ਕੇ ਕੰਮ ਕਰਨ ਦੀ ਅਪੀਲ ਕੀਤੀ।
ਇਸ ਕੈਂਪ ਵਿੱਚ ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਸਕੱਤਰ ਜਿਲ੍ਹਾ ਰੈਡ ਕਰਾਸ ਸ. ਗੁਰਸੋਹਣ ਸਿੰਘ, ਅਲਿਮਕੋ ਤੋਂ ਡਾ. ਅਸੋਕ ਕੁਮਾਰ ਸਾਹੂ, ਸ੍ਰੀ ਰਮੇਸ਼ ਚੰਦ ਟੈਕਨੀਸ਼ੀਅਨ, ਰੈਡ ਕਰਾਸ ਮੈਂਬਰ ਸ੍ਰੀਮਤੀ ਸਕੀਨਾ ਐਰੀ, ਸ੍ਰੀਮਤੀ ਆਦਰਸ਼ ਸ਼ਰਮਾ, ਸ੍ਰੀਮਤੀ ਕਿਰਨਪ੍ਰੀਤ ਗਿੱਲ, ਸ੍ਰੀ ਅਨੰਦ ਸ਼ਰਮਾ, ਸ੍ਰੀ ਡੀ ਐਸ ਦਿਓਲ, ਹਰਿੰਦਰ ਸੈਣੀ, ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਗੁਰਸੀਰਤ ਕੌਰ, ਸ਼੍ਰੀ ਗੁਰਮੁੱਖ ਦੇਵੀ, ਸ਼੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਗੁਰਪਿੰਦਰ ਕੌਰ, ਕੁਲਦੀਪ ਸਿੰਘ, ਸ਼੍ਰੀ ਵਰੁਣ ਸ਼ਰਮਾ, ਸ਼੍ਰੀਮਤੀ ਦਲਜੀਤ ਕੌਰ ਅਤੇ ਹੋਰ ਸਟਾਫ ਤੇ ਪਤਵੰਤੇ ਸ਼ਾਮਲ ਹੋਏ।