ਵਧੀਕ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਤੇ ਸਹਾਇਕ ਡਾਇਰੈਕਟਰ ਖੇਡਾਂ ਪੰਜਾਬ ਰੂਪਨਗਰ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਦਾ ਦੋਰਾ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵਧੀਕ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਤੇ ਸਹਾਇਕ ਡਾਇਰੈਕਟਰ ਖੇਡਾਂ ਪੰਜਾਬ ਰੂਪਨਗਰ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਦਾ ਦੋਰਾ
ਰੂਪਨਗਰ, 19 ਸਤੰਬਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਖੇਡ ਦੇ ਮਿਆਰ ਨੂੰ ਉਪਰ ਚੁੱਕਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਜਗਜੀਵਨ ਸਿੰਘ ਵੱਲੋ ਦੱਸਿਆ ਗਿਆ ਕਿ ਅੱਜ ਜ਼ਿਲ੍ਹਾ ਰੂਪਨਗਰ ਵਿੱਚ ਵਧੀਕ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ਼੍ਰੀ ਸਰਬਜੀਤ ਸਿੰਘ ਆਈ.ਏ.ਐਸ ਅਤੇ ਸਹਾਇਕ ਡਾਇਰੈਕਟਰ ਖੇਡਾਂ ਪੰਜਾਬ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਦਾ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਵਿੱਚ ਕੋਚਾਂ ਵੱਲੋਂ ਕੋਚਿੰਗ ਸੈਂਟਰਾਂ ਤੇ ਕੋਚਿਜ ਨਾਲ ਖਿਡਾਰੀਆਂ ਦੀ ਟਰੇਨਿੰਗ ਸਬੰਧੀ ਆ ਰਹੀਆ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ। ਉਹਨਾ ਵੱਲੋਂ ਕੋਚ ਨਾਲ ਸਕਰਾਤਕ ਗਲਬਾਤ ਕੀਤੀ ਗਈ ਹੈ ਵਧੀਕ ਪ੍ਰਮੁੱਖ ਸਕੱਤਰ ਨੇ ਖੇਡ ਪ੍ਰਾਪਤੀਆਂ ਦੀ ਜਾਣਕਾਰੀ ਲਈ ਅਤੇ ਖੇਡ ਟਰੇਨਿੰਗ ਲਈ ਆਉਣ ਵਾਲੀਆਂ ਮੁਸ਼ਕਲਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੁਣਿਆ ਗਿਆ। ਉਨ੍ਹਾਂ ਵੱਲੋ ਕੋਚਿਜ਼ ਨੂੰ ਭਰੋਸਾ ਦਿੱਤਾ ਗਿਆ ਕਿ ਆਪਣੇ-ਆਪਣੇ ਸੈਂਟਰਾਂ ਤੇ ਮਿਹਨਤ ਨਾਲ ਕੰਮ ਕਰੋ ਅਤੇ ਕੋਚਿੰਗ ਸੈਂਟਰਾਂ ਤੇ ਆ ਰਹੀਆਂ ਮੁਸ਼ਕਲਾਂ ਦੂਰ ਕੀਤਾ ਜਾਵੇਗਾ।
ਇਸ ਮੋਕੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸ਼੍ਰੀ ਸੁਰਜੀਤ ਸਿੰਘ, ਸ਼੍ਰੀ ਇੰਦਰਜੀਤ ਸਿੰਘ ਹਾਕੀ ਕੋਚ, ਸ਼੍ਰੀ ਯਸ਼ਪਾਲ ਰਾਜ਼ੋਰੀਆਂ ਤੈਰਾਕੀ ਕੋਚ, ਸ਼੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ਼੍ਰੀ ਲਵਜੀਤ ਸਿੰਘ ਕੰਗ ਹਾਕੀ ਕੋਚ, ਸ਼੍ਰੀ ਹਰਿੰਦਰ ਸਿੰਘ ਕੁਸ਼ਤੀ ਕੋਚ, ਸ਼੍ਰੀਮਤੀ ਵੰਦਨਾ ਬਾਹਰੀ ਬਾਸਕਟਬਾਲ ਕੋਚ,ਸ਼੍ਰੀਮਤੀ ਪ੍ਰਿਅੰਕਾ ਦੇਵੀ ਕਬੱਡੀ ਕੋਚ, ਮਿਸ ਸਮਰੀਤੀ ਸ਼ਰਮਾ ਹੈਂਡਬਾਲ ਕੋਚ, ਮਿਸ ਉਕਰਦੀਪ ਕੋਰ ਕੈਕਿੰਗ, ਕੈਨੋਇੰਗ ਕੋਚ ਸ਼੍ਰੀ ਅਵਤਾਰ ਸਿੰਘ ਸਟੋਰਕੀਪਰ-ਕਮ-ਲੇਖਾਕਾਰ ਅਤੇ ਸਮੂਹ ਸਟਾਫ ਮੋਜੂਦ ਸੀ।