ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ ਦਫ਼ਤਰ ਰੂਪਨਗਰ ਦੀ ਚੈਕਿੰਗ ਕੀਤੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ ਦਫ਼ਤਰ ਰੂਪਨਗਰ ਦੀ ਚੈਕਿੰਗ ਕੀਤੀ
ਰੂਪਨਗਰ, 03 ਸਤੰਬਰ: ਸਰਕਾਰੀ ਦਫ਼ਤਰਾਂ ਵਿੱਚ ਸੇਵਾ ਦੇ ਅਧਿਕਾਰ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਹਿਸੀਲਦਾਰ ਦਫ਼ਤਰ ਰੂਪਨਗਰ ਦੀ ਚੈਕਿੰਗ ਕੀਤੀ।
ਇਸ ਮੌਕੇ ਉਨ੍ਹਾਂ ਸਟਾਫ਼ ਤੋਂ ਸਾਰੀਆਂ ਰਸੀਦਾਂ ਦਾ ਵੇਰਵਾ, ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਬਕਾਇਆ ਪਏ ਕੇਸਾਂ, ਸਮੇਂ-ਸਮੇਂ ’ਤੇ ਹੁੰਦੇ ਇੰਦਰਾਜ਼ਾਂ, ਇਕੱਤਰ ਕੀਤੀਆਂ ਫੀਸਾਂ ਅਤੇ ਹੋਰ ਖ਼ਰਚਿਆਂ ਦਾ ਹਿਸਾਬ ਕਿਤਾਬ ਲਿਆ। ਵਧੀਕ ਡਿਪਟੀ ਕਮਿਸ਼ਨਰ ਨੇ ਤਹਿਸੀਲ ਦਫ਼ਤਰਾਂ ਵਿੱਚ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।
ਉਨ੍ਹਾਂ ਦਫ਼ਤਰੀ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਲੋਕ ਹਿੱਤ ਦੇ ਸਰਕਾਰੀ ਕੰਮਾਂ ਨੂੰ ਪਹਿਲ ਦੇਣ। ਉਨ੍ਹਾਂ ਸਾਰੀਆਂ ਸੇਵਾਵਾਂ ਨੂੰ ਮੁਹੱਈਆ ਕਰਾਉਣ ਲਈ ਤੈਅ ਸਮਾਂ ਸਾਰਨੀ ਅਤੇ ਫੀਸਾਂ ਦਾ ਵੇਰਵਾ ਨੋਟਿਸ ਬੋਰਡ ’ਤੇ ਲਗਾਉਣ ਬਾਰੇ ਵੀ ਕਿਹਾ।
ਉਹਨਾਂ ਕਿਹਾ ਕਿ ਅੱਜ ਤਹਿਸੀਲਦਾਰ ਦੀ ਆਈਡੀ ਵਿੱਚ ਤਕਨੀਕੀ ਸਮੱਸਿਆ ਆਣ ਕਾਰਨ ਜਿਨਾਂ ਰਜਿਸਟਰੀਆਂ ਨੂੰ ਨੰਬਰ ਨਹੀਂ ਲੱਗ ਸਕੇ ਉਹਨਾਂ ਨੂੰ ਕੱਲ ਤੋਂ ਪਹਿਲਾ ਦੀ ਤਰ੍ਹਾਂ ਹੀ ਨੰਬਰ ਲਗਾ ਦਿੱਤਾ ਜਾਵੇਗਾ।