ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਹਰਿਆਵਲ ਅਧੀਨ ਰਕਬਾ ਵਧਾਉਣ ਦੇ ਉਦੇਸ਼ ਤਹਿਤ ਕਿਸਾਨਾਂ ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਹਰਿਆਵਲ ਅਧੀਨ ਰਕਬਾ ਵਧਾਉਣ ਦੇ ਉਦੇਸ਼ ਤਹਿਤ ਕਿਸਾਨਾਂ ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ
ਚੰਗੇ ਵਾਤਾਵਰਣ ਲਈ ਹਰੇਕ ਕਿਸਾਨ ਆਪਣੇ ਟਿਊਬਵੈਲ ਤੇ ਬੂਟੇ ਜਰੂਰ ਲਗਾਉਣ – ਦਲਜੀਤ ਸਿੰਘ ਚਲਾਕੀ ਪ੍ਰਧਾਨ ਕਿਸਾਨ ਯੂਨੀਅਨ
ਰੂਪਨਗਰ, 23 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਰਿਆਵਲ ਅਧੀਨ ਰਕਬਾ ਵਧਾਉਣ ਦੇ ਉਦੇਸ਼ ਤਹਿਤ ਕਿਸਾਨਾਂ ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ।
ਇਸ ਮੁਹਿੰਮ ਤਹਿਤ ਬੂਟਿਆਂ ਦੀ ਵੰਡ ਕਰਦੇ ਹੋਏ ਪਿੰਡ ਮਾਜਰੀ ਬਲਾਕ ਮੋਰਿੰਡਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਬੂਟੇ ਆਪਣੀਆਂ ਮੋਟਰਾਂ (ਟਿਊਬਵੈਲ) ਤੇ ਖਾਲੀ ਜਗ੍ਹਾ ਜਾਂ ਖੇਤਾਂ ਦੀਆ ਵੱਟਾ ਤੇ ਲਗਾਏ ਜਾਣ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਬਣਾਕੇ ਅਸੀ ਆਉਣ ਵਾਲੀਆਂ ਪੀੜ੍ਹੀਆਂ ਦੇ ਚੰਗੇ ਭਵਿੱਖ ਲਈ ਹਵਾ, ਪਾਣੀ ਅਤੇ ਧਰਤੀ ਦੀ ਰੱਖਿਆ ਦੀ ਜਿੰਮੇਵਾਰੀ ਨਿਭਾ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਣ ਨੂੰ ਸਵੱਛ ਰੱਖਣ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।
ਇਸ ਮੌਕੇ ਦਲਜੀਤ ਸਿੰਘ ਚਲਾਕੀ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ ਅਤੇ ਰਣਧੀਰ ਸਿੰਘ ਡਾਇਰੈਕਟਰ ਸ਼ੂਗਰ ਮਿਲ ਮੋਰਿੰਡਾ ਨੇ ਵੀ ਸਮੂਹ ਕਿਸਾਨਾਂ ਨੂੰ ਚੰਗੇ ਵਾਤਾਵਰਣ ਲਈ ਆਪਣੀਆ ਮੋਟਰਾਂ ਤੇ ਬੂਟੇ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਕਿਸਾਨ ਗੁਰਚਰਨ ਸਿੰਘ, ਪਰਮਜੀਤ ਸਿੰਘ, ਹਰਿੰਦਰ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਪਵਨਦੀਪ ਸਿੰਘ ਅਤੇ ਵਿਭਾਗ ਦੇ ਏ.ਓ. ਡਾ.ਕ੍ਰਿਸ਼ਨਾ ਨੰਦ, ਡਾ. ਸੁਖਸਾਗਰ ਸਿੰਘ, ਏ.ਡੀ.ਓ. ਲਵਪ੍ਰੀਤ ਸਿੰਘ, ਪੀ.ਡੀ ਪਰਮਿੰਦਰ ਸਿੰਘ, ਏ.ਐਸ.ਆਈ. ਪਵਿੱਤਰ ਸਿੰਘ ਅਤੇ ਏ.ਟੀ.ਐਮ.ਦਲਜੀਤ ਸਿੰਘ ਹਾਜ਼ਰ ਸਨ।