ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਅਧੀਨ ਪੈਂਦੇ ਤਿੰਨ ਜ਼ਿਲ੍ਹੇ ਦੇ ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰਾਂ ਦੀ ਤਿੰਨ ਦਿਨਾਂ ਟ੍ਰੈਨਿੰਗ ਦੀ ਸ਼ੁਰੂਆਤ ਹੋਈ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਅਧੀਨ ਪੈਂਦੇ ਤਿੰਨ ਜ਼ਿਲ੍ਹੇ ਦੇ ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰਾਂ ਦੀ ਤਿੰਨ ਦਿਨਾਂ ਟ੍ਰੈਨਿੰਗ ਦੀ ਸ਼ੁਰੂਆਤ ਹੋਈ
ਰੂਪਨਗਰ, 14 ਮਾਰਚ: ਮਾਨਯੋਗ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾ ਦੇ ਸਨਮੁੱਖ ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦੇ ਹੋਏ 06-ਅਨੰਦਪੁਰ ਸਾਹਿਬ ਲੋਕ ਸਭਾ ਚੋਣ ਹਲਕੇ ਅਧੀਨ ਪੈਂਦੇ ਤਿੰਨ ਜ਼ਿਲ੍ਹੇ ਐਸ.ਏ.ਐਸ ਨਗਰ, ਰੂਪਨਗਰ ਅਤੇ ਐਸ.ਬੀ.ਐਸ ਨਗਰ ਦੇ ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰਾਂ ਦੀ ਤਿੰਨ ਦਿਨਾਂ ਟ੍ਰੈਨਿੰਗ ਦੀ ਸ਼ੁਰੂਆਤ ਹੋਈ।
ਇਹ ਟ੍ਰੇਨਿੰਗ ਮਿਤੀ 14 ਮਾਰਚ ਤੋਂ 16 ਮਾਰਚ 2024 ਤੱਕ ਕਰਵਾਈ ਜਾਣੀ ਹੈ। ਇਸ ਟ੍ਰੇਨਿੰਗ ਦੇ ਪਹਿਲੇ ਦਿਨ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਚੋਣਾਂ ਨਾਲ ਸਬੰਧਤ ਵੱਖ-ਵੱਖ ਵਿਸ਼ੇ ਜਿਵੇ ਕਿ ਨੋਮੀਨੇਸ਼ਨ, ਸਕਰੂਟਨੀ ਅਤੇ ਵਰਨਬਿਲਟੀ ਮੈਪਿੰਗ, ਪੋਲਿੰਗ ਪਾਰਟੀ, ਸਵੀਪ ਅਤੇ ਅਲਾਟਮੈਂਟ ਆਫ ਸਿੰਬਲ ਸਬੰਧੀ ਜਾਣਕਾਰੀ ਦਿੱਤੀ।
ਇਸ ਟ੍ਰੇਨਿੰਗ ਦੀ ਨੁਮਾਇੰਦਗੀ ਸ਼੍ਰੀਮਤੀ ਅਸ਼ਿਕਾ ਗੁਪਤਾ, ਆਈ.ਏ.ਐਸ, ਐਸ.ਡੀ.ਐਮ, ਐਸ.ਬੀ.ਐਸ ਨਗਰ, ਸ਼੍ਰੀ ਸੁਖਪਾਲ ਸਿੰਘ, ਐਸ.ਡੀ.ਐਮ ਮੌਰਿੰਡਾ ਅਤੇ ਸ਼੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ, ਨੰਗਲ ਜੀ ਵੱਲੋਂ ਕੀਤੀ ਗਈ।
ਇਸ ਟ੍ਰੇਨਿੰਗ ਵਿੱਚ ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰਾਂ ਤੋਂ ਇਲਾਵਾ ਪਲਵਿੰਦਰ ਸਿੰਘ, ਚੋਣ ਤਹਿਸੀਲਦਾਰ, ਸ਼੍ਰੀ ਦਿਨੇਸ਼ ਕੁਮਾਰ ਸੈਣੀ, ਸਟੇਟ ਲੇਵਲ ਮਾਸਟਰ ਟ੍ਰੇਨਰ, ਸੁਰਜੀਤ ਸਿੰਘ ਖੱਟੜਾ ਤੋਂ ਇਲਾਵਾ ਜਿਲ੍ਹੇ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਸ਼ਾਮਿਲ ਸਨ।