ਬੰਦ ਕਰੋ

ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬਜ਼ੁਰਗ ਵੋਟਰਾਂ ਦੇ ਪਾਏ ਯੋਗਦਾਨ ਲਈ ਐਸ.ਡੀ.ਐਮ ਰੂਪਨਗਰ ਵੱਲੋ ਵਿਸ਼ੇਸ ਸਨਮਾਨ

ਪ੍ਰਕਾਸ਼ਨ ਦੀ ਮਿਤੀ : 01/10/2023
Special honor from SDM Rupnagar for contribution of senior voters to strengthen Indian democracy

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬਜ਼ੁਰਗ ਵੋਟਰਾਂ ਦੇ ਪਾਏ ਯੋਗਦਾਨ ਲਈ ਐਸ.ਡੀ.ਐਮ ਰੂਪਨਗਰ ਵੱਲੋ ਵਿਸ਼ੇਸ ਸਨਮਾਨ

ਰੂਪਨਗਰ, 1 ਅਕਤੂਬਰ: ਭਾਰਤ ਚੋਣ ਕਮਿਸ਼ਨ, ਮੁੱਖ ਚੋਣ ਅਫਸਰ, ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾ ਅਨੁਸਾਰ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ ਵਿੱਚ ਅੰਤਰਰਾਸ਼ਟਰੀ ਬਜ਼ੁਰਗ ਮਨਾਇਆ ਗਿਆ ਹੈ ਜਿਸ ਤਹਿਤ ਵਿੱਚ ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ ਵਲੋਂ 100+ ਉਮਰ ਦੇ ਵੋਟਰਾਂ ਦੇ ਘਰ-ਘਰ ਜਾ ਕੇ ਉਹਨਾਂ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ. ਹਰਬੰਸ ਸਿੰਘ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਦੇ ਬਜ਼ੁਰਗ ਵੋਟਰਾਂ ਨੂੰ ਲੋਕਤੰਤਰ ਦੀ ਪ੍ਰਕਿਰਿਆ ਅਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਪਾਏ ਗਏ ਯੋਗਦਾਨ ਲਈ ਉਨ੍ਹਾਂ ਦੇ ਘਰਾਂ ਵਿਚ ਪਹੁੰਚ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਬਜ਼ੁਰਗਾਂ ਨੇ ਜੀਵਨ ਭਰ ਚੋਣ ਪ੍ਰੀਕ੍ਰਿਆ ਅਤੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਇਨ੍ਹਾਂ ਵਿਚ ਪਿੰਡ ਸ਼ਾਮਪੁਰਾ ਸਨ-ਇਨਕਲੇਵ ਰੂਪਨਗਰ ਵਿਖੇ ਸ਼੍ਰੀਮਤੀ ਨਰਾਤੀ ਉਮਰ 101 ਸਾਲ, ਅਤੇ ਮਕਾਨ ਨੰ.2088 ਅਲੀ ਮਹੁੱਲਾ ਰੂਪਨਗਰ ਦੀ ਵਸਨੀਕ ਸ਼੍ਰੀ ਹਰਭਜਨ ਕੌਰ ਉਮਰ 101 ਸਾਲ ਦਾ ਘਰ ਜੇ ਕੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।

ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ ਦੇ ਸਮੂਹ ਬੂਥ ਲੈਵਲ ਅਫਸਰਾਂ ਵੱਲੋ ਵੀ ਬਜ਼ਰੁਗ ਵੋਟਰ ਜਿਹਨਾਂ ਦੀ ਉਮਰ 80+ ਸਾਲ ਜਾਂ ਇਸ ਤੋਂ ਵੱਧ ਹੈ, ਉਹਨਾਂ ਸਾਰੇ ਵੋਟਰਾਂ ਦੇ ਘਰ ਘਰ ਜਾ ਕੇ ਲੋਕਤੰਤਰ ਦੀ ਪ੍ਰਕਿਰਿਆ ਵਿੱਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ ਗਿਆ ।

ਇਸ ਮੌਕੇ ਚੋਣ ਕਾਨੂੰਗੋਂ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ ਸ਼੍ਰੀ ਅਮਨਦੀਪ ਸਿੰਘ, ਸੁਪਰਵਾਈਜ਼ਰ ਸ਼੍ਰੀ ਗਰੁਜੀਤ ਸਿੰਘ, ਬੀ.ਐਲ.ਓਜ਼ ਸ਼੍ਰੀਮਤੀ ਹਰਪ੍ਰੀਤ ਕੌਰ,ਸ਼੍ਰੀ ਵਿਕਾਸ ਰਣਦੇਵ ਮੌਜੂਦ ਸਨ।